ਜਾਪਾਨ ਵਿਚ ਭੂਚਾਲ ਦੇ ਜਬਰਦਸਤ ਝਟਕਿਆਂ ਨਾਲ ਕੰਬੀ ਜਾਪਾਨ ਦੀ ਧਰਤੀ

earthquake

ਜਾਪਾਨ, 27 ਅਪ੍ਰੈਲ 2026 : ਅੱਜ ਜਾਪਾਨ (Japan) ਵਰਗੇ ਵਿਕਾਸਸ਼ੀਲ ਦੇਸ਼ ਵਿਚ ਅਚਾਨਕ ਹੀ ਭੂਚਾਲ (earthquake) ਦੇ ਜ਼ਬਰਦਸਤ ਝਟਕੇ ਲੱਗਣ ਨਾਲ ਜਾਪਾਨ ਦੀ ਧਰਤੀ ਪੂਰੀ ਤਰ੍ਹਾਂ ਕੰਬ ਗਈ ਹੈ ।

ਕਿੰਨੀ ਤੀਬਰਤ ਸੀ ਭੂਚਾਲ ਦੀ

ਮਿਲੀ ਜਾਣਕਾਰੀ ਮੁਤਾਬਕ ਅੱਜ ਜਾਪਾਨ ਵਿਚ ਜੋ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਹ ਭੂਚਾਲ ਜਾਪਾਨ ਦੇ ਹੋਕਾਈਡੋ ਵਿਖੇ ਆਇਆ ਸੀ ਤੇ ਇਸਦੀ ਤੀਬਰਤਾ (Intensity) 6. 1 ਸੀ । ਦੱਸਣਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ 7. 4 ਤੀਬਰਤਾ ਵਾਲਾ ਭੂਚਾਲ ਆਇਆ ਸੀ ਤੇ ਇਸ ਦੌਰਾਨ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕਾਂ `ਚ ਕਾਫ਼ੀ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੇ ਘਰਾਂ ਵਿੱਚੋਂ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਗਏ ।

ਕੀ ਆਖਿਆ ਜਾਪਾਨੀ ਮੌਸਮ ਵਿਗਿਆਨ ਏਜੰਸੀ ਨੇ

ਜਾਪਾਨ ਦੀ ਮੌਸਮ ਵਿਗਿਆਨ ਏਜੰਸੀ (Meteorological Agency) ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 5: 23 ਵਜੇ ਆਇਆ ਸੀ ਤੇ ਇਸ ਦਾ ਕੇਂਦਰ ਹੋਕਾਈਡੋ ਦੇ ਦੱਖਣੀ ਖੇਤਰ ਵਿੱਚ 83 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਇਸ ਸਮੇਂ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਪਰ ਮੌਸਮ ਏਜੰਸੀ ਨੇ ਕਿਹਾ ਹੈ ਕਿ ਆਉਣ ਵਾਲੇ ਹਫ਼ਤੇ ਵਿੱਚ ਇਸ ਖੇਤਰ ਵਿੱਚ ਇਸੇ ਤੀਬਰਤਾ ਦੇ ਹੋਰ ਭੂਚਾਲ ਆਉਣ ਦਾ ਖ਼ਤਰਾ ਹੈ ।

ਕੀ ਅੰਦਾਜ਼ਾ ਲਗਾਇਆ ਹੈ ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ

ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਅੰਦਾਜ਼ਾ ਲਗਾਇਆ ਹੈ ਕਿ ਭੂਚਾਲ ਨਾਲ ਜਾਇਦਾਦ ਦੇ ਨੁਕਸਾਨ ਜਾਂ ਜਾਨ-ਮਾਲ ਦਾ ਖ਼ਤਰਾ ਘੱਟ ਹੈ, ਕਿਉਂਕਿ ਇਹ ਖੇਤਰ ਘੱਟ ਆਬਾਦੀ ਵਾਲਾ ਹੈ। ਹਾਲਾਂਕਿ ਜਾਪਾਨੀ ਮੌਸਮ ਵਿਗਿਆਨ ਏਜੰਸੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਤੇਜ਼ ਭੂਚਾਲ ਮਹਿਸੂਸ ਕੀਤੇ ਗਏ ਹਨ, ਉੱਥੇ ਚੱਟਾਨਾਂ ਡਿੱਗਣ ਅਤੇ ਜ਼ਮੀਨ ਖਿਸਕਣ ਦਾ ਖ਼ਤਰਾ ਵੱਧ ਗਿਆ ਹੈ ।

Read More : ਮਣੀਪੁਰ ’ਚ ਭੂਚਾਲ ਦੇ ਤੇਜ਼ ਝਟਕੇ ਕੀਤੇ ਗਏ ਮਹਿਸੂਸ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *