ਕੈਨੇਡਾ, 2 ਅਕਤੂਬਰ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਟਰੱਕ ਡਰਾਈਵਰ ਨੂੰ ਇਕ ਸੜਕ ਹਾਦਸੇ ਵਿਚ ਦੋ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ‘ਤੇ ਛੇ ਸਾਲ ਦੀ ਕੈਦ ਦੀ ਸਜ਼ਾ (Prison sentence) ਸੁਣਾਈ ਹੈ ।
ਕੌਣ ਹੈ ਇਹ ਪੰਜਾਬੀ ਨੌਜ਼ਵਾਨ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਸਾਲ-2022 ਵਿਚ ਸੜਕ ਹਾਦਸੇ (Road accidents) ਵਿਚ ਦੋ ਲੋਕਾਂ ਨੂੰ ਜਾਨੋਂ ਮਾਰਨ ਅਤੇ 10 ਲੋਕਾਂ ਨੂੰ ਗੰਭੀਰ ਜਖਮੀ ਕਰਨ ਦੇ ਦੋਸ਼ ਹੇਠ ਜੋ ਕਿਊਬੈਕ ਦੀ ਅਦਾਲਤ ਵਲੋਂ ਪੰਜਾਬੀ ਮੂਲ ਦੇ ਟਰੱਕ ਡਰਾਈਵਰ (Truck driver) ਨੂੰ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਵਿਚ ਨੌਜਵਾਨ ਦੀ ਪਛਾਣ ਬਲਜੀਤ ਸਿੰਘ ਦੇ ਤੌਰ ‘ਤੇ ਹੋਈ ਹੈ ।
ਕੌਣ ਕੌਣ ਹਨ ਦੋਵੇਂ ਜਣੇ ਜੋ ਉਤਰ ਗਏ ਸੀ ਮੌਤ ਦੇ ਘਾਟ
ਪ੍ਰਾਪਤ ਸੂਚਨਾ ਮੁਤਾਬਕ ਸਾਲ-2022 ਵਿਚ ਵਾਪਰੇ ਜਿਸ ਸੜਕ ਹਾਦਸੇ ਵਿਚ ਪੰਜਾਬੀ ਟਰੱਕ ਡਰਾਈਵਰ ਬਲਜੀਤ ਸਿੰਘ ਤੋਂ ਗੇਮ ਖੇਡਦੇ ਸਮੇਂ ਸੜਕ ਹਾਦਸਾ ਹੋ ਗਿਆ ਸੀ ਵਿਚ ਜਿਨ੍ਹਾਂ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਦੀ ਪਛਾਣ 42 ਸਾਲਾ ਲੈਫਰਾਂਸਵਾ ਅਤੇ 11 ਸਾਲਾ ਲੋਇਕ ਦੇ ਤੌਰ ‘ਤੇ ਹੋਈ ਹੈ ।
ਦੱਸਣਯੋਗ ਹੈ ਕਿ ਬਲਜੀਤ ਜਿਸਨੂੰ ਹਸਪਤਾਲ ਵਿਚ ਡਰ ਦੇ ਕਾਰਨ ਭਰਤੀ ਕਰਵਾਇਆ ਗਿਆ ਸੀ ਭੱਜ ਗਿਆ ਸੀ, ਜਿਸਨੂੰ ਬਾਅਦ ਵਿਚ ਕੈਨੇਡਾ ਤੋਂ ਭਾਰਤ ਅਤੇ ਫਿਰ ਕੈਲੀਫੋਰਨੀਆ ਪਹੁੰਚਣ ‘ਤੇ ਕੌਮੀ ਵਾਰੰਟ ਜਾਰੀ ਕਰਨ ਦੇ ਚਲਦਿਆਂ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਸੀ ।
ਹੋਰ ਕੀ ਕੀ ਫ਼ੈਸਲਾ ਸੁਣਾਇਆ ਗਿਆ ਹੈ ਅਦਾਲਤ ਵਲੋਂ
ਉਕਤ ਪੰਜਾਬੀ ਨੌਜਵਾਨ ਜਿਸ ਵਲੋਂ ਆਪਣਾ ਜੁਰਮ ਕਬੂਲ ਕਰ ਲਿਆ ਗਿਆ ਸੀ ਦੇ ਚਲਦਿਆਂ ਮਾਨਯੋਗ ਅਦਾਲਤ ਨੇ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਇਲਾਵਾ ਉਸਦੀ 10 ਸਾਲਾਂ ਲਈ ਡਰਾਈਵਿੰਗ ਕਰਨ ਤੇ ਵੀ ਰੋਕ ਲਗਾ ਦਿੱਤੀ ਹੈ ।
Read More : ਅਮਰੀਕੀ ਅਦਾਲਤ ਨੇ ਪੰਜਾਬੀ ਮੂਲ ਦੇ ਦੋ ਵਿਅਕਤੀਆਂ ਨੂੰ ਸੁਣਾਈਆਂ ਸਜਾਵਾਂ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
