ਰੰਜਸ਼ ਦੇ ਚਲਦਿਆਂ ਨੌਜਵਾਨਾਂ ਨੇ ਅੰਮ੍ਰਿਤਸਰ ਵਿਚ ਨੌਜਵਾਨ ਨੂੰ ਮਾਰੀ ਗੋਲੀ

Amritsar Shoot

ਅੰਮ੍ਰਿਤਸਰ, 20 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਬੀਤੀ ਰਾਤ ਇਕ ਨੌਜਵਾਨ ਨੂੰ ਕੁੱਝ ਨੌਜਵਾਨਾਂ ਵਲੋਂ ਗੋਲੀਬਾਰੀ (Shooting) ਕਰਕੇ ਗੰਭੀਰ ਜਖਮੀ ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਬੀਤੀ ਰਾਤ ਜੋ ਇਕ ਨੌਜਵਾਨ ਨੂੰ ਰੰਜਸ਼ ਦੇ ਕਾਰਨ ਕੁੱਝ ਨੌਜਵਾਨਾਂ ਵਲੋਂ ਗੋਲੀਬਾਰੀ ਕਰਕੇ ਜਖਮੀ (Injured) ਕਰ ਦਿੱਤਾ ਗਿਆ ਹੈ ਦੀ ਪਛਾਣ ਅਮਿਤ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਜਿਸ ਦਿਨ ਅਮਿਤ ਦੇ ਗੋਲੀ ਲੱਗੀ ਅਮਿਤ ਦਾ ਜਨਮ ਦਿਨ ਸੀ ਤੇ ਉਹ ਜਨਮ ਦਿਨ ਮਨਾਉਣ ਤੋਂ ਬਾਅਦ ਖਾਣਾ ਖਾਣ ਲਈ ਆਪਣੇ ਭਰਾ ਨਾਲ ਸਕੂਟਰੀ ‘ਤੇ ਸਵਾਰ ਹੋ ਕੇ ਬਾਹਰ ਗਿਆ ਹੋਇਆ ਸੀ ।

ਕੀ ਦੱਸਿਆ ਜਖਮੀ ਹੋਏ ਨੌਜਵਾਨ ਦੀ ਮਾਂ ਨੇ

ਗੋਲੀ ਲੱਗਣ ਨਾਲ ਜਖਮੀ ਹੋਏ ਨੌਜਵਾਨ ਅਮਿਤ ਦੀ ਮਾਂ ਅਨੂੰ ਨੇ ਦੱਸਿਆ ਕਿ ਅਮਿਤ ਤੇ ਇਹ ਹਮਲਾ ਰੰਜਸ਼ ਦੇ ਕਾਰਨ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਘਟਨਾ ਤੋਂ ਦੋ ਕੁ ਘੰਟੇ ਪਹਿਲਾਂ ਹੀ ਬੱਚਿਆਂ ਵਿਚਕਾਰ ਲੜਾਈ ਹੋਈ ਤੇ ਜਿਸ ਤੋਂ ਬਾਅਦ ਹੀ ਮਨ ਵਿਚ ਰੰਜਸ਼ ਰੱਖਦਿਆਂ ਇਹ ਹਮਲਾ ਕੀਤਾ ਗਿਆ ਹੈ ।

ਕਿਸ ਕਿਸ ‘ਤੇ ਲੱਗੇ ਹਨ ਗੋਲੀ ਮਾਰਨ ਦੇ ਦੋਸ਼

ਅਮਿਤ ਦੀ ਮਾਂ ਤੇ ਭਰਾ ਨੇ ਦੱਸਿਆ ਕਿ ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਨਿਤੀਸ਼ ਅਤੇ ਰਾਜਿੰਦਰ ਸਿੰਘ ਗੋਸ਼ਾ ਦੇ ਨਾਮ ਦੇ ਨੌਜਵਾਨ ਵਲੋਂ ਦਿੱਤਾ ਗਿਆ ਹੈ ਤੇ ਇਸ ਮੌਕੇ ਉਨ੍ਹਾਂ ਨਾਲ ਪੰਜ ਕੁ ਹੋਰ ਨੌਜਵਾਨ ਵੀ ਮੌਜੂਦ ਸਨ । ਅਮਿਤ ਦੇ ਚਚੇਰੇ ਭਰਾ ਸਾਗਰ ਨੇ ਦੱਸਿਆ ਕਿ ਜਦੋਂ ਉਹ ਸਕੂਟਰੀ ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਸਕੂਟਰੀ ‘ਤੇ ਪਿੱਛੇ ਬੈਠੇ ਅਮਿਤ ਦੇ ਕੁੱਝ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ ਜੋ ਕਿ ਉਸਦੇ ਪੱਟ ਵਿਚ ਲੱਗੀ ਅਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ।

ਪੁਲਸ ਨੇ ਕਰ ਦਿੱਤੀ ਹੈ ਜਾਂਚ ਸ਼ੁਰੂ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਘਟਨਾ ਵਾਲੀ ਥਾਂ ਤੋਂ ਪੁਲਸ ਨੂੰ ਇਕ ਗੋਲੀ ਦਾ ਖੋਲ੍ਹ ਵੀ ਬਰਾਮਦ ਹੋਇਆ ਹੈ । ਏ. ਸੀ. ਪੀ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਰਿਵਾਰਕ ਮੈਂਬਰਾਂ ਵਲੋਂ ਜੋ ਉਪਰੋਕਤ ਦੋ ਵਿਅਕਤੀਆਂ ਦੇ ਨਾਮ ਲਏ ਗਏ ਹਨ ਵਿਰੁੱਧ ਜਾਂਚ ਸ਼ੁਰੂ ਕਰਦਿਆਂ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ।

Read More : ਪ੍ਰਾਪਰਟੀ ਪਿੱਛੇ ਮੋਹਾਲੀ ਵਿਖੇ ਸਾਲੇ ਨੇ ਸਾਥੀ ਨਾਲ ਮਿਲ ਕੇ ਕੀਤਾ ਜੀਜੇ ਦਾ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *