ਪੰਜਾਬੀ ਮੂਲ ਦੀ ਮਹਿਲਾ ਦੀ ਇੰਗਲੈਂਡ ਵਿਖੇ ਹੋਈ ਅੱਗ ਲੱਗਣ ਨਾਲ ਮੌਤ

England Death

ਫਗਵਾੜਾ, 5 ਨਵੰਬਰ 2026 : ਪੰਜਾਬ ਦੇ ਸ਼ਹਿਰ ਫਗਵਾੜਾ (Phagwara) ਦੀ ਰਹਿਣ ਵਾਲੀ ਇਕ ਪੰਜਾਬੀ ਮੂਲ ਦੀ ਇਕ ਮਹਿਲਾ ਦੀ ਇੰਗਲੈਂਡ ਵਿਖੇ ਅੱਗ ਲੱਗਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਇੰਗਲੈਂਡ (England) ਵਿਖੇ ਪੰਜਾਬ ਦੇ ਜਿਸ ਸ਼ਹਿਰ ਫਗਵਾੜਾ ਦੀ ਵਸਨੀਕ ਪੰਜਾਬੀ ਮੂਲ ਦੀ ਮਹਿਲਾ ਦੀ ਅੱਗ ਲੱਗਣ (Catching fire) ਕਾਰਨ ਮੌਤ ਹੋ ਗਈ ਹੈ ਦੀ ਪਛਾਣ ਡਾਕਟਰ ਸਿ਼ਵਾਨੀ ਦੇ ਤੌਰ ਤੇ ਹੋਈ ਹੈ । ਦੱਸਣਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਜਿਥੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਉਥੇ ਇੰਗਲੈਂਡ ਵਿੱਚ ਮਾਮਲੇ ਦੀ ਜਾਂਚ ਜਾਰੀ ਹੈ, ਜਦਕਿ ਮ੍ਰਿਤਕਾ ਦੇ ਪੇਕੇ ਅਤੇ ਸਹੁਰੇ ਪਰਿਵਾਰ ਵਿਚਕਾਰ ਵੀ ਵਿਵਾਦ ਪੈਦਾ ਹੋ ਗਿਆ ਹੈ ।

ਮਹਿਲਾ ਦੇ ਪੇਕੇ ਪਰਿਵਾਰ ਨੇ ਲਗਾਏ ਦੋਸ਼

ਪ੍ਰਾਪਤ ਸੂਚਨਾ ਮੁਤਾਬਕ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਘਰੇਲੂ ਹਿੰਸਾ ਅਤੇ ਮੌਤ ਪਿੱਛੇ ਕਿਸੇ ਸਾਜਿ਼ਸ਼ ਦਾ ਸ਼ੱਕ ਜਤਾਉਂਦਿਆਂ ਗੰਭੀਰ ਦੋਸ਼ ਲਗਾਏ ਹਨ । ਦੂਜੇ ਪਾਸੇ ਸਹੁਰਾ ਪਰਿਵਾਰ ਦਾ ਕਹਿਣਾ ਹੈ ਕਿ ਘਰ ਵਿੱਚ ਬਿਜਲੀ ਦੇ ਨੁਕਸ ਕਾਰਨ ਅੱਗ ਲੱਗੀ, ਜਿਸ ਕਾਰਨ ਇਹ ਦੁਖਦਾਈ ਹਾਦਸਾ ਵਾਪਰਿਆ । ਫਿਲਹਾਲ ਡਾਕਟਰ ਸ਼ਿਵਾਨੀ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਅਸਲੀਅਤ ਸਾਹਮਣੇ ਆ ਸਕੇਗੀ ।

Read More : ਲੁਧਿਆਣਾ ਵਿਚ ਕਾਰ ਸਿੱਖ ਰਹੇ ਵਿਅਕਤੀ ਨੇ ਪੰਜ ਨੂੰ ਕੀਤਾ ਜਖਮੀ ਤੇ ਇਕ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *