150 ਫ਼ੁੱਟ ਡੂੱਘੀ ਖੱਡ `ਚ ਕਾਰ ਡਿੱਗਣ ਕਾਰਨ ਹੋਈ ਦੋ ਪੰਜਾਬੀਆਂ ਦੀ ਮੌਤ

Accident

ਹਿਮਾਚਲ, 30 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਸ਼ਹਿਰ ਊਨਾ ਜਿਲਾ ਦੇ ਚਿੰਤਪੁਰਨੀ ਖੇਤਰ ਵਿਖੇ ਕਾਰ ਦੇ ਖੱਡ ਵਿਚ ਡਿੱਗਣ ਕਰਕੇ ਦੋ ਪੰਜਾਬੀਆਂ ਦੀ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਚਿੰਤਪੁਰਨੀ ਵਿਚ ਇਕ ਕਾਰ ਸੜਕ ਹਾਦਸੇ (Road accidents) ਵਿਚ ਦੋ ਲੋਕਾਂ ਦੀ ਮੌਤ ਹੋ ਗਈ । ਭਰਵਾਈਨ ਤੋਂ ਹੁਸ਼ਿਆਰਪੁਰ ਸੜਕ ’ਤੇ ਸਵਿਫਟ ਕਾਰ ਬੇਕਾਬੂ ਹੋ ਗਈ ਅਤੇ ਲਗਭਗ 150 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ । ਡਿੱਗਦੇ ਹੀ ਕਾਰ ਨੂੰ ਅੱਗ ਲੱਗ ਗਈ । ਜਦੋਂ ਤਕ ਪੁਲਸ ਅਤੇ ਫਾਇਰ ਬ੍ਰਿਗੇਡ (Fire brigade) ਹਾਦਸੇ ਵਾਲੀ ਥਾਂ ’ਤੇ ਪਹੁੰਚੇ ਤਾਂ ਕਾਰ ਬੁਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਇਕ ਵਿਅਕਤੀ ਦੀ ਲਾਸ਼ ਕਾਰ ਦੇ ਬਾਹਰ ਪਈ ਸੀ, ਜਦੋਂ ਕਿ ਇਕ ਦੀ ਲਾਸ਼ ਕਾਰ ਦੇ ਅੰਦਰ ਸੜ ਗਈ ਸੀ ।

ਕੀ ਜਾਣਕਾਰੀ ਦਿੱਤੀ ਪੁਲਸ ਨੇ

ਪੁਲਸ ਮੁਤਾਬਕ ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋਈ ਹੈ । ਕਾਰ ਲੁਧਿਆਣਾ, ਪੰਜਾਬ ਵਿਚ ਰਜਿਸਟਰਡ ਹੈ । ਕਾਰ ਵਿਚੋਂ ਮਿਲੇ ਆਧਾਰ ਕਾਰਡ ਵਿਚ ਇਕ ਵਿਅਕਤੀ ਦਾ ਪਤਾ ਤਾਜਪੁਰ ਰੋਡ, ਲੁਧਿਆਣਾ, ਪੰਜਾਬ ਲਿਖਿਆ ਹੋਇਆ ਸੀ । ਹਾਲਾਂਕਿ ਇਹ ਪਤਾ ਨਹੀਂ ਹੈ ਕਿ ਕਾਰ ਵਿਚ ਸਵਾਰ ਕੌਣ ਸਨ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਮਾਤਾ ਚਿੰਤਪੂਰਨੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਆਏ ਸਨ ਅਤੇ ਅਪਣੀ ਯਾਤਰਾ ਤੋਂ ਬਾਅਦ ਵਾਪਸ ਆ ਰਹੇ ਸਨ ।

Read More : ਪੰਜਾਬੀ ਨੌਜਵਾਨ ਦੀ ਕੈਨੇਡਾ `ਚ ਸੜਕ ਹਾਦਸੇ ਵਿਚ ਹੋਈ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *