ਮੁੰਬਈ `ਚ ਭਗਵਾਨ ਗਣੇਸ਼ ਦੀ ਵਿਸ਼ਾਲ ਮੂਰਤੀ ਡਿੱਗਣ ਨਾਲ ਹੋਈ ਦੋ ਦੀ ਮੌਤ

Mumbai Ganesha

ਮੁੰਬਈ, 24 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਡਿੱਗਣ (Statue falling) ਦੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ।

ਕੀ ਜਾਣਕਾਰੀ ਦਿੱਤੀ ਨਗਰ ਨਿਗਮ ਅਧਿਕਾਰੀਆਂ ਨੇ

ਮਿਲੀ ਜਾਣਕਾਰੀ ਅਨੁਸਾਰ ਦੱਖਣੀ ਮੁੰਬਈ (South Mumbai) ਦੇ ਭੂਲੇਸ਼ਵਰ ਇਲਾਕੇ ‘ਚ ਸ਼ੋਭਾ ਯਾਤਰਾ ਦੌਰਾਨ ਜੋ ਭਗਵਾਨ ਗਣੇਸ਼ (Lord Ganesha) ਦੀ ਵਿਸ਼ਾਲ ਮੂਰਤੀ ਡਿੱਗਣ ਨਾਲ 2 ਲੋਕਾਂ ਦੀ ਮੌਤ (Death) ਹੋ ਗਈ ਹੈ ਦੌਰਾਨ 5 ਹੋਰ ਲੋਕ ਜ਼ਖਮੀ (Injured) ਹੋ ਗਏ ਹਨ ।

ਜ਼ਖਮੀਆਂ ‘ਚ ਦੋ ਨਾਬਾਲਗ ਕੁੜੀਆਂ ਵੀ ਸ਼ਾਮਲ ਹਨ । ਨਗਰ ਨਿਗਮ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਲੱਗਭਗ 9.51 ਵਜੇ ਦੱਖਣੀ ਮੁੰਬਈ ਦੇ ਜੈ ਅੰਬੇ ਚੌਕ, ਕਬੂਤਰਖਾਨਾ ਦੇ ਕੋਲ ਬਲਰਾਮ ਮਰਚੈਂਟ ਰੋਡ ‘ਤੇ ਹੋਈ, ਜਦੋਂ `ਭੂਲੇਸ਼ਵਰ ਚਾ ਰਾਜਾ` ਦੀ ਆਗਮਨ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ ।

ਕੌਣ ਕੌਣ ਹਨ ਮ੍ਰਿਤਕਾਂ ਵਿਚ

ਸੂਚਨਾ ਮਿਲਦਿਆਂ ਹੀ ਮੁੰਬਈ ਫਾਇਰ ਬ੍ਰਿਗੇਡ, ਮੁੰਬਈ ਪੁਲਸ, ਟ੍ਰੈਫਿਕ ਪੁਲਸ, 108 ਐਂਬੁਲੈਂਸ ਸੇਵਾ ਅਤੇ ਬੀ. ਐੱਮ. ਸੀ. ਵਾਰਡ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ । ਮ੍ਰਿਤਕਾਂ ਦੀ ਪਛਾਣ ਸੰਕੇਤ ਨੇਵਸੇ (33) ਅਤੇ ਬ੍ਰਿਜੇਸ਼ ਹੇਮੰਤ ਜੋਸ਼ੀ (30) ਵਜੋਂ ਹੋਈ ਹੈ । ਸੰਕੇਤ ਨੂੰ ਰਿਲਾਇੰਸ ਹਸਪਤਾਲ ‘ਚ ਮ੍ਰਿਤਕ ਐਲਾਨਿਆ ਗਿਆ, ਜਦਕਿ ਬ੍ਰਿਜੇਸ਼ ਨੂੰ ਜੀ. ਟੀ. ਹਸਪਤਾਲ ‘ਚ ਮ੍ਰਿਤਕ ਐਲਾਨਿਆ ਗਿਆ ।

Read More : ਝੁੱਗੀਆਂ ‘ਤੇ ਕੂੜੇ ਦਾ ਢੇਰ ਡਿੱਗਣ ਕਾਰਨ ਹੋਈ 30 ਲੋਕਾਂ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *