ਬਿਹਾਰ, 12 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਲਖੀਸਰਾਏ ਵਿਖੇ ਬਿਜਲੀ ਡਿੱਗਣ (Lightning strike) ਕਾਰਨ ਤਿੰਨ ਔਰਤਾਂ ਦੀ ਮੌਤ ਤੇ ਇਕ ਦੇ ਝੁਲਸਣ ਦਾ ਸਮਾਚਾਰ ਹੈ ।
ਕੌਣ ਕੌਣ ਹਨ ਇਹ ਚਾਰੋਂ ਜਣੀਆਂ
ਮਿਲੀ ਜਾਣਕਾਰੀ ਅਨੁਸਾਰ ਲੰਘੇ ਦਿਨੀਂ ਲਖੀਸਰਾਏ ਜਿਲੇ (Lakhisarai district) ਦੇ ਚਾਨਨ ਬਲਾਕ ਵਿਚ ਜੋ ਖੇਤਾਂ ਵਿਚ ਝੋਨੇ ਦੀ ਬਿਜਾਈ ਕਰਕੇ ਘਰ ਵਾਪਸ ਆ ਰਹੀਆਂ ਤਿੰਨ ਔਰਤਾਂ ਤੇ ਖਰਾਬ ਮੌਸਮ ਦੇ ਚਲਦਿਆਂ ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਦੀ ਮੌਤ (Death) ਹੋ ਗਈ ਹੈ ਦੀ ਪਛਾਣ ਰੁਦਰ ਦੇਵੀ, ਕੋਮਲ ਕੁਮਾਰੀ ਅਤੇ ਅਨੁਸੂਆ ਦੇਵੀ ਦੇ ਤੌਰ ‘ਤੇ ਹੋਈ ਹੈ ਤੋਂ ਇਲਾਵਾ ਜੋ ਇਕ ਔਰਤ ਬਿਜਲੀ ਡਿੱਗਣ ਦੇ ਕਾਰਨ ਝੁਲਸ ਗਈ ਹੈ ਦੀ ਪਛਾਣ ਧਨਮੰਤੀ ਦੇਵੀ ਸ਼ਾਮਲ ਹੈ ।
ਅਸਮਾਨੀ ਬਿਜਲੀ ਕਾਰਨ ਪਸ਼ੂ ਵੀ ਉਤਰ ਗਏ ਮੌਤ ਦੇ ਘਾਟ
ਪ੍ਰਾਪਤ ਸੂਚਨਾ ਮੁਤਾਬਕ ਜਿਲਾ ਲਖੀਸਰਾਏ ਦੇ ਵੱਖ-ਵੱਖ ਥਾਵਾਂ ‘ਤੇ ਜੋ ਖਰਾਬ ਮੌਸਮ ਕਾਰਨ ਬਿਜਲੀ ਡਿੱਗੀ ਹੈ ਦੇ ਕਾਰਨ ਸਿਰਫ਼ ਮਨੁੱਖੀ ਕੀਮਤੀ ਜਾਨਾਂ ਹੀ ਨਹੀਂ ਚਲੀਆਂ ਗਈਆਂ ਬਲਕਿ ਬਿਜਲੀ ਡਿੱਗਣ ਦੇ ਕਾਰਨ ਚਾਰ ਪਸ਼ੂ ਵੀ ਮੌਤ ਦੇ ਘਾਟ ਉਤਰ ਗਏ ਹਨ । ਜਿਸ ਵਿਚ ਭੰਡਾਰ ਪਿੰਡ ਵਿਚ ਟੁੰਟਨ ਮਾਂਝੀ ਦੇ ਦੋ ਬਲਦ ਅਤੇ ਬਤਾਸਪੁਰ ਪਿੰਡ ਵਿਚ ਦੁਖੀ ਯਾਦਵ ਦੀ ਇਕ ਦੁਧਾਰੂ ਮੱਝ ਸ਼ਾਮਲ ਹੈ । ਇਸ ਤੋਂ ਇਲਾਵਾ ਸ਼ੰਭੂ ਦਾਸ ਦੇ ਘਰ ਵੀ ਬਿਜਲੀ ਡਿੱਗੀ ਹੈ ।
Read More : ਮਾਨਸਾ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ ਵਿਅਕਤੀ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
