ਟੈ੍ਰਕਟਰ-ਟਰਾਲੀ ਦੇ ਪਲਟ ਜਾਣ ਕਾਰਨ ਤਿੰਨ ਦੀ ਮੌਤ ਦੋ ਜਖਮੀ

Karnal Accident

ਕਰਨਾਲ, 12 ਅਗਸਤ 2026 : ਹਰਿਆਣਾ (Haryana) ਦੇ ਜਿਲਾ ਕਰਨਾਲ ਦੇ ਕਛਵਾ-ਬਹਿਲੋਲਪੁਰ ਰੂਟ ‘ਤੇ ਟੈ੍ਕਟਰ-ਟਰਾਲੀ ਦੇ ਪਲਟ ਜਾਣ ਦੇ ਕਾਰਨ ਤਿੰਨ ਵਿਅਕਤੀਆਂ ਦੀ ਮੌਤ (Death) ਤੇ ਦੋ ਜਖਮੀ ਹੋਏ ਹਨ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਕਰਨਾਲ ਜਿਲਾ ਦੇ ਕਛਵਾ-ਬਹਿਲੋਲਪੁਰ ਰੂਟ ‘ਤੇ ਜੋ ਅੱਜ ਬੁੱਧਵਾਰ ਨੂੰ ਸਵੇਰ ਵੇਲੇ ਇਕ ਟੈ੍ਕਟਰ-ਟਰਾਲੀ (Tractor-trolley) ਸੜਕ ਦੇ ਕੰਢੇ ਖੇਤਾਂ ਵਿਚ ਪਲਟ ਗਈ ਹੈ ਦੇ ਵਿਚ ਸਵਾਰ ਪੰਜ ਵਿਚੋਂ ਪਲਟੀ ਟੈ੍ਕਟਰ-ਟਰਾਲੀ ਦੇ ਹੇਠਾਂ ਆਉਣ ਕਾਰਨ ਤਿੰਨ ਦੀ ਮੌਤ ਤੇ ਦੋ ਦੇ ਗੰਭੀਰ ਜਖਮੀ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ਵਾਲਾ ਸੜਕ ਹਾਦਸਾ (Road accident) ਟੈ੍ਰਕਟਰ-ਟਰਾਲੀ ਦੇ ਅਚਾਨਕ ਕੰਟਰੋਲ ਗੁਆ ਬੈਠਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ।

ਸੜਕ ਹਾਦਸੇ ਦੇ ਜਖਮੀਆਂ ਨੂੰ ਲੋਕਾਂ ਪਹੁੰਚਾਇਆ ਹਸਪਤਾਲ

ਉਪਰੋਕਤ ਵਾਪਰੇ ਸੜਕ ਹਾਦਸੇ ਵਾਲੀ ਥਾਂ ‘ਤੇ ਪਹੁੰਚੇ ਸਥਾਨਕ ਲੋਕਾਂ ਨੇ ਪੀੜਤਾਂ ਨੂੰ ਕੱਢਣ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਨੂੰ ਕਰਨਾਲ ਦੇ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਹੁੰਚਾਇਆ । ਡਾਕਟਰਾਂ ਨੇ ਪਹੁੰਚਣ ‘ਤੇ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਦੋ ਜ਼ਖਮੀ (Injured) ਪੀੜਤਾਂ ਦਾ ਇਲਾਜ ਚੱਲ ਰਿਹਾ ਹੈ । ਘਟਨਾ ਦੀ ਸੂਚਨਾ ਮਿਲਣ ‘ਤੇ ਇੱਕ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਮ੍ਰਿਤਕਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ ਅਤੇ ਜ਼ਰੂਰੀ ਕਾਨੂੰਨੀ ਰਸਮਾਂ ਪੂਰੀਆਂ ਕਰ ਰਹੀ ਹੈ ।

Read More : ਹਿਮਾਚਲ ਪ੍ਰਦੇਸ਼ ਵਿਚ ਖੱਡ ਵਿਚ ਕਾਰ ਡਿੱਗਣ ਕਰਕੇ ਹੋਈ ਚਾਰ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *