ਪੰਜਾਬ ਮਹਿਲਾ ਕਮਿਸ਼ਨ ਨੇ ਮੰਗੀ ਐਲ. ਪੀ. ਯੂ. ਹਿੰਸਾ ਬਾਰੇ ਰਿਪੋਰਟ

Punjab Women's Commission

ਚੰਡੀਗੜ੍ਹ, 28 ਸਤੰਬਰ 2026 : ਪੰਜਾਬ ਦੇ ਫਗਵਾੜਾ (Phagwara) ਵਿਖੇ ਬਣੀ ਐਲ. ਪੀ. ਯੂ. ਯੂਨੀਵਰਸਿਟੀ ਵਿਖੇ ਹੋਏ ਹੰਗਾਮੇ ਦੀ ਪੰਜਾਬ ਮਹਿਲਾ ਕਮਿਸ਼ਨ ਵਲੋਂ ਵੀ ਰਿਪੋਰਟ ਮੰਗੀ (Report requested) ਗਈ ਹੈ ।

ਕਿਸ ਕਿਸ ਤੋਂ ਮੰਗ ਗਈ ਹੈ ਰਿਪੋਰਟ

ਮਿਲੀ ਜਾਣਕਾਰੀ ਅਨੁਸਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (Lovely Professional University) ਵਿਚ ਸ਼ਨੀਵਾਰ ਦੀ ਰਾਤ ਤੋਂ ਲੈ ਕੇ ਐਤਵਾਰ ਦੀ ਦਰਮਿਆਨੀ ਰਾਤ ਤੱਕ ਹੋਏ ਹੰਗਾਮੇ ਦੀ ਜੋ ਪੰਜਾਬ ਮਹਿਲਾ ਕਮਿਸ਼ਨ ਵਲੋਂ ਵੀ ਰਿਪੋਰਟ ਮੰਗੀ ਗਈ ਹੈ ਉਹ ਕਪੂਰਥਲਾ ਦੇ ਡਿਪਟੀ ਕਮਿਸ਼ਨਰ, ਐਸ. ਐਸ. ਪੀ. ਤੋਂ ਮੰਗੀ ਗਈ ਹੈ ।ਦੱਸਣਯੋਗ ਹੈ ਕਿ ਯੂਨੀਵਰਸਿਟੀ ਵਿਚ ਅਗਲੇ ਨੋਟਿਸ ਤੱਕ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ ਹੈ ।

ਕੀ ਕੀ ਰਿਪੋਰਟ ਮੰਗ ਗਈ ਹੈ ਕਮਿਸ਼ਨ ਵਲੋਂ

ਪੰਜਾਬ ਮਹਿਲਾ ਕਮਿਸ਼ਨ (Punjab Women’s Commission) ਵਲੋਂ ਜੋ ਐਲ. ਪੀ. ਯੂ. ਯੂਨੀਵਰਸਿਟੀ ਵਿਖੇ ਲੰਘੇ ਦਿਨਾਂ ਹੋਏ ਹੰਗਾਮੇ ਸਬੰਧੀ ਡੀ. ਸੀ. ਤੇ ਐਸ. ਐਸ. ਪੀ. ਤੋਂ ਰਿਪੋਰਟ ਮੰਗੀ ਗਈ ਹੈ ਉਹ ਐਫ. ਆਈ. ਆਰ., ਐਸ. ਆਈ. ਟੀ. ਰਿਪੋਰਟ ਅਤੇ ਹੁਣ ਤੱਕ ਦੀ ਜਾਂਚ ਰਿਪੋੋਰਟ ਦੀ ਕਾਪੀ ਵੀ ਮੰਗੀ ਗਈ ਹੈ । ਇਸ ਤੋਂ ਇਲਾਵਾ ਕਮਿਸ਼ਨ ਵਲੋਂ ਯੂਨੀਵਰਸਿਟੀ ਵਿੱਚ ਕੁੜੀਆਂ ਦੇ ਹੋਸਟਲ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਮੰਗੀ ਹੈ ।

ਡੀ. ਜੀ. ਪੀ. ਪੰਜਾਬ ਨੇ ਕੀਤਾ ਯੂਨੀਵਰਸਿਟੀ ਦਾ ਦੌਰਾ

ਉਕਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਕੀਤੇ ਗਏ ਜਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਹੁਕਮਾਂ ਤੋਂ ਬਾਅਦ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਦੌਰਾ ਕਰਦਿਆਂ ਜਿਥੇ ਸਥਿਤੀ ਦਾ ਜਾਇਜ਼ਾ ਲਿਆ, ਉਥੇ ਆਖਿਆ ਹੈ ਕਿ ਪੁਲਸ ਨੇ ਬਹੁਤ ਘੱਟ ਤਾਕਤ ਦੀ ਵਰਤੋਂ ਕੀਤੀ ਹੈ । ਵਿਦਿਆਰਥੀਆਂ ਨਾਲ ਗੱਲਬਾਤ ਰਾਹੀਂ ਮਾਮਲੇ ਨੂੰ ਹੱਲ ਕਰਨ ਦੀ ਕੋਸਿ਼ਸ਼ ਕੀਤੀ ਗਈ ਅਤੇ ਹੁਣ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ।

Read More : ਮੁੱਖ ਮੰਤਰੀ ਨੇ ਦਿੱਤੇ ਐਲ. ਪੀ. ਯੂ. ਹੰਗਾਮੇ ‘ਤੇ ਸਖ਼ਤ ਕਾਰਵਾਈ ਦੇ ਹੁਕਮ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *