ਪ੍ਰਧਾਨ ਮੰਤਰੀ ਨੇ ਆਪਣੇ ਕਾਫਲੇ ਵਿਚ ਸ਼ਾਮਲ ਗੱਡੀਆਂ ਨੂੰ ਘਟਾਇਆ

Narender Modi

ਨਵੀਂ ਦਿੱਲੀ, 13 ਮਈ 2026 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ (Prime Minister) ਨਰੇਂਦਰ ਮੋਦੀ ਵਲੋਂ ਵੀ ਆਪਣੇ ਕਾਫਲੇ ਵਿਚ ਸ਼ਾਮਲ ਵਾਹਨਾਂ ਨੂੰ ਅੱਧਾ ਕਰ ਦਿੱਤੇ ਜਾਣ ਦੇ ਹੁਕਮ ਦਿੱਤੇ ਜਾਣ ਦਾ ਸਮਾਚਾਰ ਹੈ ।

ਹੋਰ ਕੀ ਕੀ ਆਖਿਆ ਗਿਆ ਹੈ ਪ੍ਰਧਾਨ ਮੰਤਰੀ ਮੋੋਦੀ ਵਲੋਂ

ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Narendra Modi) ਵਲੋਂ ਜਿਥੇ ਆਪਣੇ ਕਾਫਲੇ ਵਿਚ ਸ਼ਾਮਲ ਗੱਡੀਆਂ ਨੂੰ ਅੱਧੀਆਂ ਕਰ ਦਿੱਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ, ਉਥੇ ਹੀ ਉਨ੍ਹਾਂ ਵਲੋਂ ਐਸ. ਪੀ. ਜੀ. ਨੂੰ ਇਹ ਹੁਕਮ ਲਾਗੂ ਕਰਨ ਵਾਸਤੇ ਕਿਹਾ ਗਿਆ ਹੈ ਕਿ ਕਾਫਲੇ ਵਿਚ ਇਲੈਕਟ੍ਰਿਕ ਵਾਹਨ ਸ਼ਾਮਲ ਕੀਤੇ ਜਾਣ ਪਰ ਨਵੇਂ ਨਾ ਖਰੀਦੇ ਜਾਣ ।

ਮੁੱਖ ਮੰਤਰੀਆਂ ਨੂੰ ਵੀ ਕੀਤੀਆਂ ਗਈਆਂ ਹਨ ਹਦਾਇਤਾਂ

ਸੂਚਨਾ ਮੁਤਾਬਕ ਪ੍ਰਧਾਨ ਮੰਤਰੀ ਵਲੋਂ ਭਾਰਤ ਦੇਸ਼ ਦੀਆਂ ਸਮੁੱਚੀਆਂ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਵੀ ਕਾਫਲੇ ਵਿਚ ਸ਼ਾਮਲ ਵਾਹਨਾਂ ਨੂੰ ਘਟਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸਦੇ ਚਲਦਿਆਂ ਫੌੌਰੀ ਤੌਰ ਤੇ ਅਮਲ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀ ਕਾਫਲੇ ਵਿਚ ਗੱਡੀਆਂ ਘਟਾਉਣ (Reduce vehicles) ਦੇ ਹੁਕਮ ਦਿੱਤੇ ਹਨ ।

Read More : ਪ੍ਰਧਾਨ ਮੰਤਰੀ ਕਰਨਗੇ ਪੰਜਾਬ ਦਾ ਦੌਰਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *