ਜੈਤੋ, 3 ਅਕਤੂਬਰ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੇ ਸ਼ਹਿਰ ਜੈਤੋਂ ਵਿਖੇ ਇਕ ਤੇਜ ਰਫ਼ਤਾਰ ਕਾਰ ਵਲੋਂ ਲੜਕੀ ਨੂੰ ਟੱਕਰ ਮਾਰ ਦੇਣ ਕਾਰਨ ਉਸਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਕੀ ਕਾਰਨ ਰਿਹਾ ਕਾਰ ਵਲੋਂ ਲੜਕੀ ਨੂੰ ਟੱਕਰ ਮਾਰਨ ਦਾ
ਮਿਲੀ ਜਾਣਕਾਰੀ ਅਨੁਸਾਰ ਜੈਤੋਂ ਰੇਲਵੇ ਸਟੇਸ਼ਨ ਦੇ ਸਾਹਮਣੇ ਜੋ ਇਕ ਤੇਜ ਰਫ਼ਤਾਰ (High speed) ਕਾਲੇ ਰੰਗ ਦੀ ਸਕੋਡਾ ਕਾਰ ਵਲੋਂ ਪੈਦਲ ਜਾ ਰਹੀ ਇਕ ਲੜਕੀ ਨੂੰ ਜਬਰਦਸਤ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਵਾਲਾ ਸੜਕ ਹਾਦਸਾ (Road accident) ਇਸ ਕਰਕੇ ਵਾਪਰਿਆ ਕਿਉਂਕਿ ਜਿਸ ਕਾਰ ਨੇ ਲੜਕੀ ਨੂੰ ਟੱਕਰ ਮਾਰੀ ਉਸਦਾ ਪਿੱਛਾ ਪੁਲਸ ਵਲੋਂ ਕੀਤਾ ਜਾ ਰਿਹਾ ਸੀ ਤੇ ਇਸਦੇ ਚਲਦਿਆਂ ਉਹ 130 ਦੇ ਕਰੀਬ ਦੀ ਰਫ਼ਤਾਰ ‘ਤੇ ਦੌੜ ਰਹੀ ਸੀ । ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਇਸ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ।
ਪੁਲਸ ਨੇ ਕੀਤੀ ਘਟਨਾ ਦੀ ਜਾਂਚ ਸ਼ੁਰੂ
ਪ੍ਰਾਪਤ ਸੂਚਨਾਵਾਂ ਮੁਤਾਬਕ ਜਦੋਂ ਕਾਰ ਨੇ ਲੜਕੀ ਨੂੰ ਟੱਕਰ ਮਾਰੀ ਤਾਂ ਤੇਜ ਰਫ਼ਤਾਰ (High speed) ਹੋਣ ਕਾਰਨ ਵੱਜ ਟੱਕਰ ਕਾਰਨ ਲੜਕੀ ਘੱਟੋ-ਘੱਟ 10 ਫੁੱਟ ਉਪਰ ਤੱਕ ਗਈ, ਜਿਸ ਤੋਂ ਬਾਅਦ ਲੜਕੀ ਨੂੰ ਤੁਰੰਤ ਇਲਾਜ ਲਈ ਜਖਮੀ ਹਾਲਤ ਵਿਚ ਕੋਟਕਪੁਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਸੜਕ ਹਾਦਸੇ ਦੇ ਕਾਰਨਾਂ ਅਤੇ ਕਾਰ ਚਾਲਕ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਸੜਕ ਹਾਦਸਾ ਵਾਪਰਨ ‘ਤੇ ਹੋਈ ਪੁਲਸ ਮੁਲਾਜ਼ਮ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
