ਚੰਡੀਗੜ੍ਹ, 9 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਪੀੜ੍ਹਤਾਂ ਨੂੰ ਨਸ਼ਾ ਮੁਕਤੀ, ਇਲਾਜ ਅਤੇ ਰਿਕਵਰੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ।
ਕਿੰਨੇ ਨਸ਼ਾ ਪੀੜ੍ਹਤਾਂ ਨੂੰ ਕਰਵਾਈਆਂ ਗਈਆਂ ਹਨ ਸਹੂਲਤਾਂ ਮੁਹੱਈਆ
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੀ ‘ਯੁੱਧ ਨਸਿ਼ਆਂ ਵਿਰੁੱਧ’ (War on drugs) ਮੁਹਿੰਮ ਤਹਿਤ ਸੂਬੇ ਭਰ ਵਿੱਚ ਜੋ ਨਸ਼ਾ ਪੀੜ੍ਹਤਾਂ ਨੂੰ ਨਸ਼ਾ ਮੁਕਤੀ, ਇਲਾਜ ਅਤੇ ਰਿਕਵਰੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਉਹ 90 ਹਜ਼ਾਰ ਤੋਂ ਵਧ ਨਸ਼ਾ ਪੀੜ੍ਹਤਾਂ ਨੂੰ ਕਰਵਾਈਆਂ ਗਈਆਂ ਹਨ । ਦੱਸਣਯੋਗ ਹੈ ਕਿ ਸਰਕਾਰ ਵੱਲੋਂ ਨਸ਼ਾ ਤਸਕਰਾਂ (Drug traffickers) ਖਿਲਾਫ਼ ਸਖ਼ਤ ਕਾਰਵਾਈ ਦੇ ਨਾਲ-ਨਾਲ ਇਲਾਜ, ਮੁੜ ਵਸੇਬੇ ਅਤੇ ਜਾਗਰੂਕਤਾ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ।
ਹਜ਼ਾਰਾਂ ਲੋਕਾਂ ਨੂੰ ਇਲਾਜ ਮੁਹੱਈਆ ਕਰਵਾ ਕੇ ਲਿਆਂਦਾ ਗਿਆ ਹੈ ਆਮ ਜੀਵਨ ਵੱਲ ਵਾਪਸ
ਸਰਕਾਰ ਵਲੋਂ 1 ਮਾਰਚ 2025 ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਨਸ਼ਾ ਮੁਕਤੀ ਕੇਂਦਰਾਂ ਅਤੇ ਓ. ਓ. ਏ. ਟੀ. ਕੇਂਦਰਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਇਲਾਜ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਮ ਜੀਵਨ ਵੱਲ ਵਾਪਸ ਲਿਆਂਦਾ ਗਿਆ ਹੈ । ਸਰਕਾਰ ਦਾ ਮੰਨਣਾ ਹੈ ਕਿ ਨਸਿ਼ਆਂ ਖਿ਼ਲਾਫ਼ ਜੰਗ (War on drugs) ਵਿੱਚ ਅਧਿਆਪਕਾਂ, ਮਾਪਿਆਂ ਅਤੇ ਸਮਾਜ ਦੀ ਭੂਮਿਕਾ ਬੇਹੱਦ ਅਹਿਮ ਹੈ ।
ਨਸ਼ੇ ਦੀ ਲਤ ਦੇ ਸ਼ੁਰੂਆਤੀ ਸੰਕੇਤਾਂ ਦੀ ਸਮੇਂ ਸਿਰ ਪਛਾਣ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਕਾਊਂਸਲਿੰਗ ਤੇ ਇਲਾਜ ਨਾਲ ਜੋੜਨਾ ਇਸ ਮੁਹਿੰਮ ਦੀ ਸਫ਼ਲਤਾ ਲਈ ਜ਼ਰੂਰੀ ਹੈ । ਮਾਨ ਸਰਕਾਰ ਦੀ ਇਹ ਪਹਿਲ ਨਸ਼ਾ ਮੁਕਤੀ, ਮੁੜ ਵਸੇਬੇ ਅਤੇ ਜਾਗਰੂਕਤਾ ਦੇ ਤਿੰਨ ਥੰਮ੍ਹਾਂ ’ਤੇ ਅਧਾਰਿਤ ਹੈ, ਜਿਸ ਦਾ ਉਦੇਸ਼ ਪੰਜਾਬ ਨੂੰ ਨਸ਼ਿਆਂ ਦੀ ਲਾਹਣਤ ਤੋਂ ਮੁਕਤ ਕਰਕੇ ਨੌਜਵਾਨਾਂ ਲਈ ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਯਕੀਨੀ ਬਣਾਉਣਾ ਹੈ ।
Read More : ਆਨਲਾਈਨ ਮਿਲਨੀ ਦੌੌਰਾਨ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨਾਲ ਕੀਤੀ ਗੱਲਬਾਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
