ਗੈਂਗਸਟਰ ‘ਬੂਰੀ ਬਸੰਤਕੋਟੀਆ` ਸਮੇਤ ਗ੍ਰਿਫਤਾਰ ਪੰਜ ਕੋਲੋਂ 6 ਪਿਸਤੌਲ ਬਰਾਮਦ

Gurdaspur Arms

ਗੁਰਦਾਸਪੁਰ, 14 ਸਤੰਬਰ 2026 : ਗੁਰਦਾਸਪੁਰ ਪੁਲਸ (Gurdaspur Police) ਨੇ ਕੇਂਦਰੀ ਏਜੰਸੀ ਨਾਲ ਮਿਲ ਕੇ ਸਰਹੱਦ ਪਾਰੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਪਕੜੇ ਗਏ ਵਿਅਕਤੀਆਂ ਕੋਲੋਂ

ਪੁਲਸ ਨੇ ਪਿੱਛਾ ਕਰਨ ਤੋਂ ਬਾਅਦ 5 ਮੁਲਜ਼ਮਾਂ ਨੂੰ ਗ੍ਰਿਫਤਾਰ (Arrested) ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ 6 ਪਿਸਤੌਲ, ਜਿਨ੍ਹਾਂ ਵਿਚ ਇਕ 9 ਐੱਮ. ਐੱਮ. ਬੇਰੇਟਾ ਅਤੇ ਇਕ 9 ਐੱਮ. ਐੱਮ. ਗਲੌਕ ਸ਼ਾਮਲ ਹਨ ਅਤੇ 49 ਜਿ਼ੰਦਾ ਕਾਰਤੂਸ ਬਰਾਮਦ ਕੀਤੇ ਹਨ । ਇਹ ਜਾਣਕਾਰੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਦਿੱਤੀ ।

ਕੌਣ ਕੌਣ ਹਨ ਪਕੜੇ ਗਏ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਦਾਸਪੁਰ ਦੇ ਅਲੂਨਾ ਨਿਵਾਸੀ ਸੁਖਵਿੰਦਰ ਸਿੰਘ ਉਰਫ ਸੁੱਖਾ, ਭੌਪੁਰ ਅਫਗਾਨਾ ਨਿਵਾਸੀ ਕਰਨ ਕੁਮਾਰ, ਬਸੰਤਕੋਟ ਨਿਵਾਸੀ ਬਲਰਾਜ ਸਿੰਘ ਉਰਫ ਬੁਰੀ, ਡੇਰਾ ਬਾਬਾ ਨਾਨਕ ਦੇ ਜੋੜੀਆਂ ਕਲਾਂ ਨਿਵਾਸੀ ਅਮਰੀਕ ਸਿੰਘ ਉਰਫ ਸੋਨੂੰ ਅਤੇ ਗੁਰਦਾਸਪੁਰ ਦੇ ਉੱਪਲ ਨਿਵਾਸੀ ਮਨਜਿੰਦਰ ਸਿੰਘ ਉਰਫ ਮੰਗੂ ਵਜੋਂ ਹੋਈ ਹੈ । ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਹਥਿਆਰਾਂ (Weapons) ਤੋਂ ਨੂੰ ਇਲਾਵਾ ਮਹਿੰਦਰਾ ਸਕਾਰਪੀਓ ਕਾਰ ਵੀ ਬਰਾਮਦ ਕੀਤੀ ਹੈ।

ਕੀ ਦੱਸਿਆ ਡੀ. ਜੀ. ਪੀ. ਪੰਜਾਬ ਨੇ

ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ (DGP Gaurav Yadav) ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਖੇਪ ਡਰੋਨ ਰਾਹੀਂ ਸਰਹੱਦ ਪਾਰੋਂ ਪੰਜਾਬ ‘ਚ ਸਮੱਗਲਿੰਗ ਕਰ ਕੇ ਲਿਆਂਦੀ ਗਈ ਸੀ । ਇਸ ਪੂਰੇ ਨੈੱਟਵਰਕ ਦੀਆਂ ਕੁੜੀਆਂ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ । ਆਪ੍ਰੇਸ਼ਨ ਦੀ ਜਾਣਕਾਰੀ ਸਾਂਝੀ ਕਰਦਿਆਂ ਗੁਰਦਾਸਪੁਰ ਦੇ ਐੱਸ. ਐੱਸ. ਪੀ. ਆਦਿਤਿਆ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ ਸਪੈਸ਼ਲ ਬ੍ਰਾਂਚ ਗੁਰਦਾਸਪੁਰ, ਥਾਣਾ ਦੋਰਾਂਗਲਾ ਅਤੇ ਥਾਣਾ ਬਹਿਰਾਮਪੁਰ ਦੀਆਂ ਪੁਲਸ ਟੀਮਾਂ ਨੇ ਪਿੰਡ ਨੂਰਪੁਰ ਥੇਹ ਦੇ ਚੌਕ ‘ਚ ਇਕ ਮਹਿੰਦਰਾ ਸਕਾਰਪੀਓ ਕਾਰ ਖੜ੍ਹੀ ਦੇਖੀ । ਵਾਹਨ ਦੇ ਬਾਹਰ 2 ਵਿਅਕਤੀ ਬੈਠੇ ਸਨ, ਜਦਕਿ 3 ਹੋਰ ਅੰਦਰ ਮੌਜੂਦ ਸਨ। ਪੁਲਸ ਪਾਰਟੀ ਨੂੰ ਵੇਖਦਿਆਂ ਹੀ ਸਕਾਰਪੀਓ ਦੇ ਚਾਲਕ ਨੇ ਤੇਜ਼ ਰਫ਼ਤਾਰ ਨਾਲ ਵਾਹਨ ਭਜਾਉਣ ਦੀ ਕੋਸਿ਼ਸ਼ ਕੀਤੀ ।

ਪਿੱਛਾ ਕਰਕੇ ਕੀਤਾ ਗਿਆ ਭੱਜ ਰਹੇ ਮੁਲਜਮਾਂ ਨੂੰ ਗ੍ਰਿਫ਼ਤਾਰ

ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਮੌਜੂਦ 2 ਵਿਅਕਤੀਆਂ ਨੂੰ ਕਾਬੂ ਕਰ ਲਿਆ । ਇਸ ਤੋਂ ਬਾਅਦ ਪੁਲਸ ਟੀਮ ਨੇ ਸਕਾਰਪਿਓ ਦਾ ਪਿੱਛਾ ਕਰਦਿਆਂ ਥਾਣਾ ਕਲਾਨੌਰ ਦੇ ਖੇਤਰ ‘ਚ ਵਾਹਨ ਨੂੰ ਰੋਕ ਲਿਆ ਅਤੇ ਗੈਂਗਸਟਰ ਬਲਰਾਜ ਸਿੰਘ ਉਰਫ ਬੂਰੀ ਬਸੰਤਕੋਟੀਆ ਸਮੇਤ ਉਸ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ । ਮੁਲਜ਼ਮਾਂ ਕੋਲੋਂ ਕੁੱਲ 6 ਪਿਸਤੌਲ, ਮੈਗਜ਼ੀਨ ਅਤੇ 49 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ।

ਕਿਹੜੇ ਕਿਹੜੇ ਮਾਮਲੇ ਦਰਜ ਹਨ ਬਲਰਾਜ ਵਿਰੁੱਧ

ਐੱਸ: ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਬਲਰਾਜ ਸਿੰਘ ਉਰਫ ਬੂਰੀ ਬਸੰਤਕੋਟੀਆ ਇਕ ਖਤਰਨਾਕ ਅਪਰਾਧੀ ਹੈ ਅਤੇ ਉਸ ਦੇ ਖਿਲਾਫ ਕਤਲ, ਕੱਤਲ ਦੀ ਕੋਸਿ਼ਸ਼, ਆਰਮਜ਼ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਨਾਲ ਸਬੰਧਤ 26 ਐੱਫ. ਆਈ. ਆਰਜ਼ ਦਰਜ ਹਨ । ਇਸ ਸਬੰਧੀ ਥਾਣਾ ਦੋਰਾਂਗਲਾ ‘ਚ ਮਾਮਲਾ ਦਰਜ ਕੀਤਾ ਗਿਆ ਹੈ ।

Read More : ਗੈਰ-ਕਾਨੂੰਨੀ ਹਥਿਆਰਾਂ ਸਮੇਤ ਤਿੰਨ ਵਿਅਕਤੀ ਅੰਮ੍ਰਿਤਸਰ ਵਿਖੇ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *