ਅਮਰੀਕਾ ਵਿਚ ਸੜਕ ਹਾਦਸੇ `ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

America Death

ਪਟਿਆਲਾ, 3 ਨਵੰਬਰ 2026 : ਜਿਲਾ ਪਟਿਆਲਾ ਅਧੀਨ ਆਉਂਦੇ ਕਸਬਾ ਦੇਵੀਗੜ੍ਹ ਦੇ ਪਿੰਡ ਮਲਕਪੁਰ ਕੰਬੋਆ (Village Malkpur Kamboa) ਦੇ ਵਸਨੀਕ ਨੌਜਵਾਨ ਦੀ ਅਮਰੀਕਾ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਦੇਵੀਗੜ੍ਹ ਨੇੜੇ ਪਿੰਡ ਮਲਕਪੁਰ ਕੰਬੋਆਂ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਦੇ ਜਿਸ ਨੌਜਵਾਨ ਪੁੱਤਰ ਦੀ ਅਮਰੀਕਾ ਵਿਚ ਇਕ ਸੜਕ ਹਾਦਸੇ (Road Accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਦੀ ਪਛਾਣ ਕਰਨਵੀਰ ਸਿੰਘ ਉਮਰ 24 ਸਾਲ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਨੌੌਜਵਾਨ ਦੇ ਮਾਪਿਆਂ ਨੇ

ਉਕਤ ਵਾਪਰੇ ਸੜਕ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੇ ਮਾਪਿਆਂ ਨੇ ਦਸਿਆ ਕਿ ਉਨ੍ਹਾਂ ਦਾ ਪੁੱਤਰ ਕਰਨਵੀਰ ਸਿੰਘ ਜੋ ਕਿ ਉਥੇ ਟਰਾਲਾ ਚਲਾਉਂਦਾ ਸੀ 26 ਅਕਤੂਬਰ 2026 ਨੂੰ ਜਦੋਂ ਉਹ ਨਿਊਜਰਸੀ ਤੋਂ ਫ਼ਰੀਜਨੌ ਸ਼ਹਿਰ ਨੂੰ ਅਪਣੇ ਘਰ ਪਰਤ ਰਿਹਾ ਸੀ ਤਾਂ ਉਸ ਦਾ ਟਰਾਲਾ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਕਰਨਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ (Death) ਹੋ ਗਈ ਹੈ ।

ਕਦੋਂ ਗਿਆ ਸੀ ਕਰਨਵੀਰ ਸਿੰਘ ਅਮਰੀਕਾ

ਇਸ ਮੰਦਭਾਗੀ ਖ਼ਬਰ ਦੇ ਮਿਲਦਿਆਂ ਹੀ ਕਰਨਵੀਰ ਸਿੰਘ ਦੇ ਘਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ । ਕਰਨਵੀਰ ਸਿੰਘ 4 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਪੱਕਾ ਵੀ ਹੋ ਗਿਆ ਸੀ । ਪਿਤਾ ਜਰਨੈਲ ਸਿੰਘ ਨੇ ਦਸਿਆ ਕਿ ਉਸ ਦੇ ਬੇਟੇ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਨਿਊਯਾਰਕ ਭੇਜ ਦਿਤੀ ਗਈ ਹੈ ।

Read More : ਕੀਨੀਆ ਵਿਚ ਸੜਕ ਹਾਦਸੇ ਵਿਚ 24 ਦੀ ਮੌਤ ਤੇ 24 ਵਿਅਕਤੀ ਜਖਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

2 thoughts on “ਅਮਰੀਕਾ ਵਿਚ ਸੜਕ ਹਾਦਸੇ `ਚ ਪੰਜਾਬੀ ਨੌਜਵਾਨ ਦੀ ਹੋਈ ਮੌਤ”

Leave a Reply

Your email address will not be published. Required fields are marked *