ਸਕੂਲੀ ਵਿਦਿਆਰਥੀ ਨੇ ਗੋਲੀ ਮਾਰ ਕੀਤੀ ਇਕ ਵਿਦਿਆਰਥੀ ਦੀ ਹੱਤਿਆ

Philippines Shooting

ਫਿਲੀਪੀਨਜ਼, 18 ਅਗਸਤ 2026 : ਫਿਲੀਪੀਨਜ਼ ਦੇ ਦੱਖਣੀ ਫਿਲੀਪੀਨਜ਼ (Southern Philippines) ਵਿਖੇ ਇਕ ਸਕੂਲੀ ਵਿਦਿਆਰਥੀ ਵਲੋਂ ਸਕੂਲ ਵਿਚ ਗੋਲੀ ਚਲਾ ਕੇ ਇਕ ਵਿਦਿਆਰਥੀਆਂ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਦੱਖਣੀ ਫਿਲੀਪੀਨਜ ਦੇ ਇਕ ਕੈਥੋਲਿਕ ਜੂਨੀਅਰ ਹਾਈ ਸਕੂਲ ਵਿਖੇ ਜੋ ਇਕ ਵਿਦਿਆਰਥੀ ਵਲੋਂ ਸਕੂਲ ਅੰਦਰ ਵੜ ਕੇ ਗੋਲੀਬਾਰੀ (Shooting) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੌਰਾਨ ਸਕੂਲ ਵਿਚ ਬੰਦੂਕ ਲੈ ਕੇ ਆਏ ਵਿਦਿਆਰਥੀ ਵਲੋਂ ਸਭ ਤੋਂ ਪਹਿਲਾਂ ਸਕੂਲ ਦੇ ਹੀ ਇਕ ਅਧਿਆਪਕ ਤੇ ਗੋਲੀ ਚਲਾਈ ਗਈ ਜੋ ਕਿ ਅਧਿਾਪਕ ਨੂੰ ਨਹੀਂ ਲੱਗੀ ਅਤੇ ਉਹ ਵਾਲ-ਵਾਲ ਬਚ ਗਿਆ । ਇਸ ਤੋਂ ਬਾਅਦ ਇਹ ਸਿਰਫਿਰਿਆ ਵਿਦਿਆਰਥੀ ਬੰਦੂਕ ਲੈ ਦੂਜੀ ਕਲਾਸ ਵਿਚ ਦਾਖਲ ਹੋਇਆ, ਜਿੱਥੇ ਉਸ ਨੇ ਇਕ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਅਤੇ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ । ਇਸ ਤੋਂ ਬਾਅਦ ਹਮਲਾਵਰ ਵਿਦਿਆਰਥੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਉਸ ਦੀ ਵੀ ਮੌਤ ਹੋ ਗਈ ।

ਪੁਲਸ ਨੇ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ‘ਤੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਸਕੂਲ ਵਿਚ ਬੰਦੂਕ ਲੈ ਕੇ ਆਏ ਇਕ ਵਿਦਿਆਰਥੀ ਵਲੋਂ ਸਕੂਲ ਵਿਚ ਕੀਤੀ ਗਈ ਗੋਲੀਬਾਰੀ ਦੇ ਚਲਦਿਆਂ ਜੋ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਅਤੇ ਉਸ ਤੋਂ ਬਾਅਦ ਹਮਲਾਵਰ ਵਿਦਿਆਰਥੀ ਜਿਸਨੇ ਬਾਅਦ ਵਿਚ ਖੁਦ ਨੂੰ ਵੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ ਹੈ ਸਬੰਧੀ ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਮੌਕੇ ‘ਤੇ ਪਹੁੰਚ ਲੋੜੀਂਦੀ ਕਾਨੂੰਨੀ ਕਾਰਵਾਈ (Legal action) ਸ਼ੁਰੂ ਕਰ ਦਿੱਤੀ ਹੈ । ਦੋਹਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਕੈਨੇਡਾ ਵਿਖੇ ਪੰਜਾਬੀ ਲੜਕੀ ਦੀ ਹੋਈ ਗੋਲੀ ਲੱਗਣ ਕਾਰਨ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *