ਗੰਨ ਪੁਆਇੰਟ `ਤੇ ਮਹਿਲਾ ਡਾਕਟਰ ਕੋਲੋਂ ਲੁਟੇਰਿਆਂ ਨੇ ਲੁੱਟੇ ਗਹਿਣੇ

Robbers

ਨਕੋਦਰ, 11 ਅਗਸਤ 2026 : ਨਕੋਦਰ (Nakodar) ‘ਚ ਦਿਨ-ਦਿਹਾੜੇ ਬੇਖੌਫ਼ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਨਵੀਂ ਦਾਣਾ ਮੰਡੀ ਨੇੜੇ ਗੰਨ ਪੁਆਇੰਟ (Gun point) ‘ਤੇ ਮਹਿਲਾ ਡਾਕਟਰ ਤੋਂ ਸੋਨੇ ਦੇ ਗਹਿਣੇ ਲੁੱਟ ਲਏ ।

ਕਿਵੇਂ ਵਾਪਰਿਆ ਘਟਨਾਕ੍ਰਮ

ਜਾਣਕਾਰੀ ਅਨੁਸਾਰ ਜਲੰਧਰ ਦੇ ਇਕ ਨਿੱਜੀ ਹਸਪਤਾਲ ‘ਚ ਤਾਇਨਾਤ ਮਹਿਲਾ ਡਾਕਟਰ (Female doctor) ਸੁਸ਼ਮਿਤਾ, ਡਿਊਟੀ ਉਪਰੰਤ ਆਪਣੇ ਸਹੁਰੇ ਜੋਨਸ ਮਸੀਹ ਵਾਸੀ ਪਿੰਡ ਗਾਂਧਰਾ ਨਾਲ ਐਕਟਿਵਾ ‘ਤੇ ਨਕੋਦਰ ਤੋਂ ਆਪਣੇ ਪਿੰਡ ਵੱਲ ਜਾ ਰਹੀ ਸੀ । ਕਰੀਬ ਸਵਾ ਚਾਰ ਵਜੇ ਜਦੋਂ ਉਹ ਨਵੀਂ ਦਾਣਾ ਮੰਡੀ ਨੇੜੇ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ ‘ਤੇ ਆਏ ਦੋ ਲੁਟੇਰਿਆਂ (Robbers) ਨੇ ਉਨ੍ਹਾਂ ਨੂੰ ਪਿਸਤੌਲ ਦੀ ਨੋਕ ‘ਤੇ ਰੁਕਣ ਦਾ ਇਸ਼ਾਰਾ ਕੀਤਾ । ਜਦੋਂ ਉਨ੍ਹਾਂ ਨੇ ਆਪਣੀ ਐਕਟਿਵਾ ਰੋਕ ਲਈ ਤਾਂ ਲੁਟੇਰਿਆਂ ਨੇ ਕਥਿਤ ਤੌਰ ‘ਤੇ ਇਕ ਫਾਇਰ ਕਰ ਦਿੱਤਾ ਤੇ ਮਹਿਲਾ ਡਾਕਟਰ ਤੋਂ ਸੋਨੇ ਦੀ ਚੇਨ, ਵਾਲੀਆਂ ਤੇ ਇਕ ਸੋਨੇ ਦੀ ਮੁੰਦਰੀ ਖੋਹ ਕੇ ਫਰਾਰ ਹੋ ਗਏ ।

ਘਟਨਾ ਦਾ ਸਿ਼ਕਾਰ ਮਹਿਲਾ ਨੇ ਤੁਰੰਤ ਦਿੱਤੀ ਪੁਲਸ ਹੈਲਪਲਾਈਨ ਤੇ ਸੂਚਨਾ

ਪੀੜਤ ਮਹਿਲਾ ਡਾਕਟਰ ਵੱਲੋਂ ਤੁਰੰਤ ਘਟਨਾ ਦੀ ਸੂਚਨਾ ਪੁਲਸ ਹੈਲਪਲਾਈਨ 112 ‘ਤੇ ਦਿੱਤੀ ਗਈ । ਸੂਚਨਾ ਮਿਲਦੇ ਸਾਰ ਹੀ ਸਿਟੀ ਪੁਲਸ (City Police) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ । ਦੱਸਣਯੋਗ ਹੈ ਕਿ ਲੁਟੇਰਿਆਂ ਨੇ ਵਾਰਦਾਤ ਦੌਰਾਨ ਕਥਿਤ ਤੌਰ ‘ਤੇ ਇਕ ਫਾਇਰ ਵੀ ਕੀਤਾ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ।

Read More : ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਖੋਹਿਆ ਨੌਜਵਾਨ ਤੋਂ ਨਗਦੀ ਵਾਲਾ ਬੈਗ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *