ਕੈਨੇਡਾ ਵਿਖੇ ਪੰਜਾਬੀ ਮਹਿਲਾ ਦਾ ਉਸਦੇ ਹੀ ਸਾਥੀ ਨੇ ਕੀਤਾ ਗਲਾ ਘੋਟ ਕੇ ਕਤਲ

Canada Murder

ਕੈਨੇਡਾ, 24 ਜੁਲਾਈ 2026 : ਕੈਨੇਡਾ (Canada) ਦੇ ਸ਼ਹਿਰ ਐਡਮਿੰਟਨ ਵਿਖੇ ਰਹਿੰਦੀ ਇਕ ਪੰਜਾਬੀ ਮੂਲ ਦੀ ਔਰਤ ਦਾ ਉਸ ਨਾਲ ਲਿਵ-ਇਨ ਵਿਚ ਰਹਿੰਦੇ ਵਿਅਕਤੀ ਵਲੋਂ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਪੰਜਾਬੀ ਮੂਲ ਦੀ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਡਮਿੰਟਨ (Edmonton) ਵਿਖੇ ਜਿਸ ਪੰਜਾਬੀ ਮੂਲ ਦੀ ਮਹਿਲਾ ਦਾ ਉਸ ਨਾਲ ਲਿਵ-ਇਨ ਵਿਚ ਰਹਿੰਦੇ ਵਿਅਕਤੀ ਵਲੋਂ ਹੀ ਗਲਾ ਘੋਟ (Strangulation) ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ 23 ਸਾਲਾ ਦਮਨਪ੍ਰੀਤ ਕੌਰ ਦੇ ਤੌਰ ‘ਤੇ ਹੋਈ ਹੈ ਜਦੋਂ ਕਿ ਕਤਲ ਕਰਨ ਵਾਲੇ ਵਿਅਕਤੀ ਦੀ ਪਛਾਣ ਦਿੱਲੀ ਦੇ ਵਸਨੀਕ 22 ਸਾਲਾ ਰਿਤੇਸ਼ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮਹਿਲਾ ਪੰਜਾਬ ਦੇ ਜਿਲਾ ਲੁਧਿਆਣਾ ਅਧੀਨ ਆਉਂਦੇ ਸ਼ਹਿਰ ਸਮਰਾਲਾ ਦੀ ਰਹਿਣ ਵਾਲੀ ਹੈ।

ਕੀ ਦੱਸਿਆ ਐਡਮਿੰਟਨ ਪੁਲਸ ਨੇ

ਐਡਮਿੰਟਨ ਪੁਲਸ ਸਰਵਿਸ (Edmonton Police Service) ਦੀ ਹੋਮੀਸਾਈਡ ਯੂਨਿਟ ਨੇ 22 ਜੁਲਾਈ ਨੂੰ ਦੋਸ਼ੀ ਰਿਤੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਘਰੇਲੂ ਹਿੰਸਾ ਜਾਂ ਨਜ਼ਦੀਕੀ ਸਾਥੀ ਦੀ ਹੱਤਿਆ ਸ਼ਾਮਲ ਹੈ । ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ ਵਿੱਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕਰ ਰਹੇ ਹਨ । ਆਉਣ ਵਾਲੀਆਂ ਅਦਾਲਤੀ ਸੁਣਵਾਈਆਂ ਵਿੱਚ ਦੋਸ਼ੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Read More : ਪੰਜਾਬੀ ਟਰੱਕ ਡਰਾਈਵਰ ਦਾ ਕੈਨੇਡਾ ਵਿਖੇ ਹੋਇਆ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *