ਪੰਜਾਬ ਸਟੇਟ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸਿ਼ਪ ਹੋਈ ਸੰਪੰਨ

Cycling Championship

ਪਟਿਆਲਾ, 7 ਸਤੰਬਰ 2026 : ਪੰਜਾਬ ਸਟੇਟ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸਿਪ (Cycling Championship) -2026 ਜੋ ਬੀਤੇ ਦਿਨੀਂ ਪਟਿਆਲਾ ਵਿਖੇ ਹੋਈ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈ ਹੈ ।

ਕਿਸਨੇ ਜਿੱਤਿਆ 8 ਕਿਲੋਮੀਟਰ ਮੁਕਾਬਲੇ ਵਿਚ ਸੋਨ ਤਮਗਾ

ਚੈਂਪੀਅਨਸਿ਼ਪ ਦੇ ਯੂਥ ਬੁਆਏਜ਼ 8 ਕਿਲੋਮੀਟਰ ਮੁਕਾਬਲੇ ਵਿੱਚ ਰੋਪੜ ਦੇ ਅਖਿਲੇਸ਼ ਵਰਮਾ ਨੇ ਸੋਨ ਤਗਮਾ, ਅੰਮ੍ਰਿਤਸਰ ਦੇ ਆਰਵਜੋਤ ਸਿੰਘ ਨੇ ਚਾਂਦੀ ਅਤੇ ਅੰਮ੍ਰਿਤਸਰ ਦੇ ਪ੍ਰਭਨੂਰ ਸਿੰਘ ਨੇ ਕਾਂਸੀ ਦਾ ਤਗਮਾ (Medal) ਹਾਸਲ ਕੀਤਾ । ਯੂਥ ਗਰਲਜ਼ 8 ਕਿਲੋਮੀਟਰ ਵਿੱਚ ਪਟਿਆਲਾ ਦੀ ਹੰਸਿਕਾ ਨੇ ਸੋਨ, ਪਟਿਆਲਾ ਦੀ ਮੁਸਕਾਨ ਨੇ ਚਾਂਦੀ ਅਤੇ ਲੁਧਿਆਣਾ ਦੀ ਜੈਸਮੀਨ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ ।

ਸਬ-ਜੂਨੀਅਰ ਬੁਆਏਜ਼ ਤੇ ਗਰਲਜ਼ ਵਿਚ ਕਿਸ ਨੇ ਕਿਹੜਾ ਤਮਗਾ ਕੀਤਾ ਪ੍ਰਾਪਤ

ਉਕਤ ਸਾਈਕਲਿੰਗ ਸਬ-ਜੂਨੀਅਰ ਬੁਆਏਜ਼ 8 ਕਿਲੋਮੀਟਰ ਵਿੱਚ ਸੰਗਰੂਰ ਦੇ ਖੁਸ਼ਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗਮਾ ਆਪਣੇ ਨਾਮ ਕੀਤਾ, ਜਦਕਿ ਅੰਮ੍ਰਿਤਸਰ ਦੇ ਵਿਸ਼ਵਜੀਤ ਸਿੰਘ ਪੰਨੂ ਨੇ ਚਾਂਦੀ ਅਤੇ ਫਰੀਦਕੋਟ ਦੇ ਅਰਮਾਨ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ । ਸਬ-ਜੂਨੀਅਰ ਗਰਲਜ਼ 8 ਕਿਲੋਮੀਟਰ ਵਿੱਚ ਲੁਧਿਆਣਾ ਦੀ ਅੰਸ਼ਿਕਾ ਨੇ ਸੋਨ, ਅੰਮ੍ਰਿਤਸਰ ਦੀ ਜਪਨੂਰ ਕੌਰ ਸੰਧੂ ਨੇ ਚਾਂਦੀ ਅਤੇ ਲੁਧਿਆਣਾ ਦੀ ਕ੍ਰਿਤਿਕਾ ਨੇ ਕਾਂਸੀ ਦਾ ਤਗਮਾ ਜਿੱਤਿਆ ।

16 ਕਿਲੋਮੀਟਰ ਪੁਰਸ਼ ਤੇ ਮਹਿਲਾ ਮੁਕਾਬਲੇ ਵਿਚ ਕੌਣ ਕਿਥੇ ਰਿਹਾ

ਜੂਨੀਅਰ ਪੁਰਸ਼ (Junior Men) 16 ਕਿਲੋਮੀਟਰ ਮੁਕਾਬਲੇ ਵਿੱਚ ਹੁਸ਼ਿਆਰਪੁਰ ਦੇ ਸੂਰਿਆ ਠਾਕੁਰ ਨੇ ਸੋਨ ਤਗਮਾ ਜਿੱਤਿਆ, ਜਦਕਿ ਪਟਿਆਲਾ ਦੇ ਆਸ਼ੀਸ਼ ਸ਼ਰਮਾ ਨੇ ਚਾਂਦੀ ਅਤੇ ਲੁਧਿਆਣਾ ਦੇ ਅਮਿਤੋਜਵੀਰ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ । ਜੂਨੀਅਰ ਮਹਿਲਾ 12 ਕਿਲੋਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੀ ਤਰਨਵੀਰ ਕੌਰ ਨੇ ਸੋਨ ਅਤੇ ਲੁਧਿਆਣਾ ਦੀ ਹੀ ਭਵਨੀਤ ਕੌਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ । ਇਸੇ ਤਰ੍ਹਾਂ ਪੁਰਸ਼ ਅੰਡਰ-23 ਦੇ 24 ਕਿਲੋਮੀਟਰ ਮੁਕਾਬਲੇ ਵਿੱਚ ਮੋਹਾਲੀ ਦੇ ਅਭੈ ਪ੍ਰਤਾਪ ਸਿੰਘ ਬਿੰਨਰ ਨੇ ਸੋਨ ਤਗਮਾ ਹਾਸਲ ਕੀਤਾ, ਪਟਿਆਲਾ ਦੇ ਖੁਸ਼ਾਲ ਆਰਿਆ ਨੇ ਚਾਂਦੀ ਅਤੇ ਲੁਧਿਆਣਾ ਦੇ ਆਰਯਨ ਸਿ਼ਓਰਾਨ ਨੇ ਕਾਂਸੀ ਦਾ ਤਗਮਾ ਜਿੱਤਿਆ ।

ਐਲੀਟ 24 ਕਿਲੋਮੀਟਰ ਵਿਚ ਪੁਰਸ਼ ਤੇ ਮਹਿਲਾ ਵਿਚੋਂ ਕਿਸ ਨੇ ਕਿਹੜਾ ਤਮਗਾ ਪ੍ਰਾਪਤ ਕੀਤਾ

ਪੁਰਸ਼ ਐਲੀਟ 24 ਕਿਲੋਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੇ ਮੁਹੰਮਦ ਨਸੀਰੂ ਨੇ ਸੋਨ ਤਗਮਾ ਜਿੱਤਿਆ, ਹੁਸ਼ਿਆਰਪੁਰ ਦੇ ਮੰਗਲ ਸਿੰਘ ਨੇ ਚਾਂਦੀ ਅਤੇ ਰੋਪੜ ਦੇ ਤਰਨਦੀਪ ਸਿੰਘ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ । ਇਸੇ ਤਰ੍ਹਾਂ ਮਹਿਲਾ ਐਲੀਟ 16 ਕਿਲੋਮੀਟਰ ਮੁਕਾਬਲੇ ਵਿੱਚ ਲੁਧਿਆਣਾ ਦੀ ਅਸ਼ਮੀਤ ਕੌਰ ਨੇ ਸੋਨ, ਲੁਧਿਆਣਾ ਦੀ ਆਕ੍ਰਿਤੀ ਨੇ ਚਾਂਦੀ ਅਤੇ ਸੰਗਰੂਰ ਦੀ ਸਰਵੀਨ ਕੌਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ।

Read More : ਪੰਜਾਬ ਸਟੇਟ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸਿ਼ਪ 6 ਸਤੰਬਰ ਤੋਂ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *