ਸਪਾ ਸੈਂਟਰ ਦੀ ਆੜ੍ਹ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਹੋਇਆ ਪਰਦਾਫਾਸ਼

Arrest

ਫਿਰੋਜ਼ਪੁਰ, 11 ਅਗਸਤ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਵਿਖੇ ਸਪਾ ਸੈਂਟਰ ਦੀ ਆੜ੍ਹ ਵਿਚ ਚੱਲ ਰਹੇ ਇੰਟਰਨੈਸ਼ਨਲ ਦੇਹ ਵਪਾਰ (International sex trade) ਦਾ ਪੰਜਾਬ ਪੁਲਸ ਵਲੋਂ ਪਰਦਾਫਾਸ਼ ਕੀਤਾ ਗਿਆ ਹੈ ।

ਕਿਸ ਕਿਸ ਨੂੰ ਕੀਤਾ ਗਿਆ ਹੈ ਮੌਕੇ ਤੋਂ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੀ ਹਾਊਸਿੰਗ ਬੋਰਡ ਕਾਲੋਨੀ ਵਿਖੇ ਲੰਮੇ ਸਮੇਂ ਤੋਂ ਸਪਾ ਸੈਂਟਰ (Spa center) ਦੀ ਆੜ੍ਹ ਹੇਠ ਚੱਲ ਰਹੇ ਇੰਟਰਨੈਸ਼ਨਲ ਦੇਹ ਵਪਾਰ ਦੇ ਧੰਦੇ ਦਾ ਜੋ ਅੱਜ ਇਕ ਖਾਸ ਸੂਚਨਾ ਦੇ ਆਧਾਰ ‘ਤੇ ਛਾਪਾ ਮਾਰ ਕੇ ਪਰਦਾਫਾਸ਼ ਕੀਤਾ ਗਿਆ ਹੈ ਵਿਚ ਮੌਕੇ ਤੇ ਮੌਜੂਦ ਜਿਨ੍ਹਾਂ 8 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਵਿਚ ਸਪਾ ਸੈਂਟਰ ਦਾ ਮੈਨੇਜਰ ਚੰਦਨ ਅਰੋੜਾ ਉਰਫ਼ ਮਾਹੀ ਵਾਸੀ ਪਟਿਆਲਾ, ਹਰਕਰਨ ਸਿੰਘ, ਸਾਜਨ ਦੋਵੇਂ ਵਾਸੀ ਫਿਰੋਜ਼ਪੁਰ, ਅਨੂ ਗਿਰੀ, ਨੇਹਾ ਸ਼੍ਰੀਵਾਸਤਵ ਦੋਵੇਂ ਵਾਸੀ ਦਿੱਲੀ, ਕਸ਼ਿਸ਼ ਵਾਸੀ ਪਾਨੀਪਤ, ਹਰਿਆਣਾ, ਗੀਤਾ ਵਾਸੀ ਪਟਿਆਲਾ ਅਤੇ ਕੀਨੀਆ ਦੀ ਨਾਗਰਿਕ ਜੂਲੀ ਹਾਲ ਵਾਸੀ ਜ਼ੀਰਕਪੁਰ ਸ਼ਾਮਲ ਹਨ ।

ਕੌਣ ਹੈ ਜੋ ਚਲਾ ਰਿਹਾ ਸੀ ਸਪਾ ਸੈਂਟਰ ਦੀ ਆੜ੍ਹ ਵਿਚ ਦੇਹ ਵਪਾਰ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਰੁੱਧ ਜਿਥੇ 3-4-5 ਇਮੋਰਲ ਟੈ੍ਫਿਕ ਐਕਟ-1956 ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ ਦੇ ਚਲਦਿਆਂ ਜਿਸ ਵਿਅਕਤੀ ਵਲੋਂ ਸਪਾ ਸੈਂਟਰ ਦੀ ਆੜ੍ਹ ਹੇਠ ਦੇਹ ਵਪਾਰ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਚੰਡੀਗੜ੍ਹ ਦਾ ਰਹਿਣ ਵਾਲਾ ਅਮਿਤ ਨਾਮੀ ਵਿਅਕਤੀ ਦੱਸਿਆ ਜਾ ਰਿਹਾ ਹੈ, ਜੋ ਕਿ ਹਾਲੇ ਪੁਲਸ ਦੀ ਪਕੜ ਤੋਂ ਬਾਹਰ ਹੈ ।

ਕੀ ਦੱਸਿਆ ਥਾਣਾ ਸਿਟੀ ਮੁਖੀ ਨੇ

ਉਪਰੋਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਖੀ ਸੁਖਚੈਨ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਇਕ ਖਾਸ ਸੂਚਨਾ ਦੇ ਮਿਲੀ ਸੀ ਕਿ ਉਪਰੋਕਤ ਕਾਲੋਨੀ ਵਿਚ ਸਪਾ ਅਤੇ ਮਸਾਜ ਦੀ ਆੜ ਹੇਠ ਬਾਹਰਲੇ ਰਾਜਾਂ ਅਤੇ ਵਿਦੇਸ਼ ਤੋਂ ਔਰਤਾਂ ਨੂੰ ਬੁਲਾ ਕੇ ਆਪਣੇ ਆਰਥਿਕ ਫਾਇਦੇ ਲਈ ਇਕ ਚੰਡੀਗੜ੍ਹ ਦੇ ਵਸਨੀਕ ਅਮਿਤ ਨਾਮੀ ਵਿਅਕਤੀ ਵਲੋਂ ਗੈਰ-ਕਾਨੂੰਨੀ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ , ਜਿਸ ‘ਤੇ ਪੁਲਸ ਨੇ ਕਾਰਵਾਈ ਕਰਦਿਆਂ ਸਪਾ ਸੈਂਟਰ ’ਤੇ ਛਾਪੇਮਾਰੀ (Raid) ਕੀਤੀ । ਪੁਲਸ ਅਧਿਕਾਰੀਆਂ ਅਨੁਸਾਰ ਫ਼ਰਾਰ ਮੁਲਜ਼ਮ ਅਮਿਤ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ ।

Read More : ਜੀਰਕਪੁਰ ਵਿਖੇ ਪੰਜਾਬ ਪੁਲਸ ਨੇ ਕੀਤਾ ਦੇਹ ਵਪਾਰ ਧੰਦੇ ਦਾ ਪਰਦਾਫਾਸ਼

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *