ਮਈ ਤੋਂ ਹੀ ਬੰਦ ਹੋ ਜਾਣਗੇ ਬਿਜਲੀ ਦੇ ਲੱਗਣ ਵਾਲੇ ਕੱਟ : ਅਰੋੜਾ

Sanjeev arora

ਚੰਡੀਗੜ੍ਹ, 27 ਅਪ੍ਰੈਲ 2026 : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਦੇ ਕੈਬਨਿਟ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਸਪੱਸ਼ਟ ਆਖਿਆ ਕਿ ਮਈ ਦੇ ਸ਼ੁਰੂ ਤੋਂ ਹੀ ਬਿਜਲੀ ਦੇ ਕੱਟੇ ਲੱਗਣੇ ਬੰਦ ਹੋ ਜਾਣਗੇ ।

ਹੋਰ ਕੀ ਕੀ ਆਖਿਆ ਕੈਬਨਿਟ ਮੰਤਰੀ ਨੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ (Sanjeev Arora) ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ 18 ਅਪ੍ਰੈਲ ਤੋਂ ਬਿਜਲੀ ਸੰਕਟ ਵਧਿਆ ਹੈ ਪਰ ਇਹ ਇਕੱਲੇ ਪੰਜਾਬ ਚ ਨਹੀਂ ਉੱਤਰ ਭਾਰਤ ਵਿਚ ਇਹ ਸਮੱਸਿਆ ਸਾਹਮਣੇ ਆ ਰਹੀ ਹੈ।

ਕਿੰਨੇ ਮਈ ਤੋਂ ਨਹੀਂ ਲੱਗਣਗੇ ਕੱਟ

ਉਨ੍ਹਾਂ ਕਿਹਾ ਕਿ 1 ਮਈ ਤੋਂ ਬਾਅਦ ਪੰਜਾਬ ਵਿਚ ਬਿਜਲੀ ਦੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਰਹੇਗੀ ਨਾ ਹੀ ਕੱਟ ਲੱਗਣਗੇ । ਅਸੀਂ 24 ਘੰਟੇ ਬਿਜਲੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਦਕਿ ਬਾਹਰੋਂ ਵੀ ਬਿਜਲੀ ਘੱਟ ਮਿਲ ਰਹੀ ਹੈ । ਉਨ੍ਹਾਂ ਕਿਹਾ ਕਿ ਇਕ ਦੋ ਦਿਨ ’ਚ ਬਿਜਲੀ ਦੀ ਕਮੀ ਪੂਰੀ ਕਰ ਲਈ ਜਾਵੇਗੀ ਤੇ ਅਪਗ੍ਰੇਡੇਸ਼ਨ ਦੇ ਕੰਮ ਜੋ 15 ਮਈ ਤੱਕ ਪੂਰੇ ਕਰਨੇ ਸੀ ਪਰ ਅਪ੍ਰੈਲ ’ਚ ਹੀ ਬਿਜਲੀ ਦੀ ਮੰਗ ਵੱਧ ਗਈ । ਕਈ ਥਾਵਾਂ ’ਤੇ ਅੱਗ ਦੀਆਂ ਘਟਨਾਵਾਂ ਕਾਰਨ ਕੱਟ ਲਗਾਏ ਜਾ ਰਹੇ ਹਨ ।

Read More : ਬਿਜਲੀ ਵਿਭਾਗ ਨੇ ਕੀਤੇ ਹਨ ਸੂਬੇ ਵਿਚ ਵਿਆਪਕ ਸੁਧਾਰ : ਸੰਜੀਵ ਅਰੋੜਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *