ਚੰਡੀਗੜ੍ਹ, 27 ਅਪ੍ਰੈਲ 2026 : ਚੰਡੀਗੜ੍ਹ ਦੇ ਮੌਸਮ ਵਿਭਾਗ (Meteorological Department) ਵਲੋਂ ਪੰਜਾਬ ਵਿਚ ਚਾਰ ਦਿਨਾਂ ਦੇ ਲਈ ਗਰਮੀ ਅਤੇ ਤੂਫਾਨ ਦੀ ਚਿਤਾਵਨੀ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।
ਕਿਹੜੇ ਕਿਹੜੇ ਜਿਲਿਆਂ ਵਿਚ ਚੱਲਣਗੀਆਂ ਤੇਜ ਹਵਾਵਾਂ, ਗਰਮ ਤੇ ਬਿਜਲੀ
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੇ ਮੌਸਮ ਵਿਭਾਗ ਦੇ ਅਨੁਸਾਰ ਜਿਨ੍ਹਾਂ ਸਤ ਜਿ਼ਲਿਆਂ ਵਿਚ ਬਾਰਸ਼, ਗਰਜ, ਬਿਜਲੀ ਅਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾਵਾਂ ਹਨ ਵਿਚ ਪਠਾਨਕੋਟ, ਗੁਰਦਾਸਪੁਰ, ਹੁਸਿ਼ਆਰਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਕੁਝ ਥਾਵਾਂ `ਤੇ ਸ਼ਾਮਲ ਹਨ ।
ਕਿਹੜੇ ਕਿਹੜੇ ਜਿਲਿਆਂ ਵਿਚ ਚੱਲਣਗੀਆਂ ਗਰਮੀ ਦੀਆਂ ਲਹਿਰਾਂ
ਚੰਡੀਗੜ੍ਹ ਦੇ ਮੌਸਮ ਵਿਭਾਗ ਮੁਤਾਬਕ ਜਿਹੜੇ 9 ਜਿਲਿਆਂ ਵਿਚ ਗਰਮੀ ਦੀਆਂ ਲਹਿਰਾਂ ਚੱਲਣਗੀਆਂ ਦੇ ਵਿਚ ਫਿਰੋਜ਼ਪੁਰ, ਫਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ ।
ਕਿਹੜੇ 7 ਜਿਲਿਆਂ ਵਿਚ ਕਿੰਨਾਂ ਤਾਪਮਾਨ ਕੀਤਾ ਗਿਆ ਹੈ ਦਰਜ
ਸੱਤ ਜਿਲ੍ਹਿਆਂ ਵਿੱਚ ਤਾਪਮਾਨ (Temperature) 40 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ, ਜਿਨ੍ਹਾਂ ਵਿੱਚ ਚੰਡੀਗੜ੍ਹ (40.8), ਲੁਧਿਆਣਾ (42.4), ਪਟਿਆਲਾ (42.4), ਬਠਿੰਡਾ (43.7), ਐਸ. ਬੀ. ਐਸ. ਨਗਰ (40.5), ਫਰੀਦਕੋਟ (42.8) ਅਤੇ ਰੂਪਨਗਰ (41.4) ਸ਼ਾਮਲ ਹਨ । ਛੇ ਜ਼ਿਲ੍ਹਿਆਂ ਵਿੱਚ ਤਾਪਮਾਨ 35 ਤੋਂ 40 ਡਿਗਰੀ ਸੈਲਸੀਅਸ (Degree Celsius) ਦੇ ਵਿਚਕਾਰ ਦਰਜ ਕੀਤਾ ਗਿਆ, ਜਿਨ੍ਹਾਂ ਵਿੱਚ ਅੰਮ੍ਰਿਤਸਰ (39.3), ਪਠਾਨਕੋਟ (38.8), ਫਾਜ਼ਿਲਕਾ (39.9), ਫਿਰੋਜ਼ਪੁਰ (39.0), ਹੁਸ਼ਿਆਰਪੁਰ (37.9) ਅਤੇ ਮੋਗਾ (39.4) ਸ਼ਾਮਲ ਹਨ ।
Read More : ਚੰਡੀਗੜ੍ਹ ਮੌਸਮ ਵਿਭਾਗ ਨੇ ਕੀਤੀ 11 ਜਿਲਿਆਂ ਵਿਚ ਮੀਂਹ ਪੈਣ ਦੀ ਭਵਿੱਖ ਬਾਣੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
