ਬਰਨਾਲਾ, 11 ਨਵੰਬਰ 2026 : ਪੰਜਾਬ ਦੇ ਜਿਲਾ ਬਰਨਾਲਾ ਵਿਖੇ ਜਿਲਾ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਭਾਨਾ ਸਿੱਧੂ (Bhana Sidhu) ਨੂੰ ਪੰਜਾਬ ਪੁੁਲਸ ਵਲੋਂ ਹਿਰਾਸਤ ਵਿਚ ਲਿਆ ਗਿਆ ਹੈ ।
ਕਿਥੇ ਰੱਖਿਆ ਗਿਆ ਹੈ ਹਿਰਾਸਤ ਵਿਚ ਲੈ ਕੇ
ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਵਿਖੇ ਜੋ ਜਿਲਾ ਅਦਾਲਤ ਵਿਚ ਪੇਸ਼ੀ ਭੁਗਤਣ ਤੋਂ ਬਾਅਦ ਬਾਹਰ ਆਏ ਭਾਨਾ ਸਿੱਧੂ ਨੂੰ ਜੋ ਪੁਲਸ ਵਲੋਂ ਹਿਰਾਸਤ (Custody) ਵਿਚ ਲਿਆ ਗਿਆ ਹੈ ਤੋਂ ਬਾਅਦ ਉਸਨੂੰ ਧਨੌਲਾ ਥਾਣੇ ਅੰਦਰ ਰੱਖਿਆ ਗਿਆ ਹੈ । ਦੱਸਣਯੋਗ ਹੈ ਕਿ ਪੇਸ਼ੀ ਭੁਗਤਣ ਤੋਂ ਬਾਅਦ ਭਾਨਾ ਸਿੱਧੂ ਵਲੋਂ ਜਹਾਂਗੀਰ ਫੈਕਟਰੀ ਮਾਮਲੇ ਨਾਲ ਸਬੰਧਤ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਰਵਾਨਾ ਹੋਣਾ ਸੀ ।
ਪੁਲਸ ਨੇ ਦਿੱਤਾ ਹਿਰਾਸਤ ਵਿਚ ਲਏ ਜਾਣ ਦਾ ਕਾਰਨ
ਪ੍ਰਾਪਤ ਸੂਚਨਾ ਮੁਤਾਬਕ ਪੰਜਾਬ ਪੁਲਸ (Punjab Police) ਵਲੋਂ ਜੋ ਅੱਜ ਬਰਨਾਲਾ ਦੀ ਜਿਲਾ ਅਦਾਲਤ ਤੋਂ ਹੀ ਭਾਨਾ ਸਿੱਧੂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਦਾ ਕਾਰਨ ਵੀ ਪੰਜਾਬ ਪੁਲਸ ਵਲੋਂ ਹਾਲੇ ਤੱਕ ਨਹੀਂ ਦੱਸਿਆ ਗਿਆ ਹੈ । ਦੱਸਣਯੋਗ ਹੈ ਕਿ ਉਕਤ ਵਾਪਰੇ ਘਟਨਾਕ੍ਰਮ ਤੋਂ ਤੁਰੰਤ ਬਾਅਦ ਭਾਨਾ ਸਿੱਧੂ ਵਲੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣੇ ਸਮਰਥਕਾਂ ਅਤੇ ਆਮ ਲੋਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ।
Read More : ਪੰਜਾਬ ‘ਚ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ‘ਚ ਆਈ ਕਮੀ : ਅਮਨ ਅਰੋੜਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।
