ਫਾਰਮੇਸੀ ਪੇਪਰ ਲੀਕ ਨਹੀਂ ਬਲਕਿ ਇਕ ਨਕਲ ਦਾ ਕੇਸ ਸੀ : ਬੈਂਸ

Harjot Bains

ਚੰਡੀਗੜ੍ਹ, 23 ਜੁਲਾਈ 2026 : ਪੰਜਾਬ ਦੇ ਸਿਖਿਆ ਮੰਤਰੀ (Education Minister) ਹਰਜੋਤ ਸਿੰਘ ਬੈਂਸ ਨੇ ਫਾਰਮੇਰੀ ਪੇਪਰ ਲੀਕ ਮਾਮਲੇ ਵਿਚ ਆਖਿਆ ਹੈ ਕਿ ਉਹ ਸਿਰਫ਼ ਤੇ ਸਿਰਫ਼ ਇਕ ਨਕਲ ਦਾ ਕੇਸ ਸੀ ।

ਮੇਰੇ ਸਿੱਖਿਆ ਮੰਤਰੀ ਰਹਿਣ ਦੌੌਰਾਨ ਕੋਈ ਪੇਪਰ ਲੀਕ ਨਹੀਂ ਹੋਇਆ : ਸਿੱਖਿਆ ਮੰਤਰੀ

ਸਿੱਖਿਆ ਮੰਤਰੀ ਪੰਜਾਬ ਨੇ ਕਾਂਗਰਸ ਪਾਰਟੀ ਵਲੋਂ ਪੰਜਾਬ ਅੰਦਰ ਪੇਪਰ ਲੀਕ ਹੋਣ ਸਬੰਧੀ ਲਗਾਏ ਗਏ ਦੋਸ਼ਾਂ ਸਬੰਧੀ ਆਪਣਾ ਸਪੱਸ਼ਟੀਕਰਨ ਦਿੰਦਿਆਂ ਹਰਜੋਤ ਸਿੰਘ ਬੈਂਸ (Harjot Singh Bains) ਨੇ ਆਖਿਆ ਕਿ ਜਿਸ ਫਾਰਮੇਸੀ ਦੇ ਨਕਲ ਕੇਸ ਨੂੰ ਵਿਰੋਧੀ ਧਿਰ ਵਲੋਂ ਫਾਰਮੇਸੀ ਪੇਪਰ ਲੀਕ ਦਾ ਨਾਮ ਦਿੱਤਾ ਜਾ ਰਿਹਾ ਹੈ ਉਹ ਅਸਲ ਵਿਚ ਸਿਰਫ ਇਕ ਨਕਲ ਦਾ ਕੇਸ ਸੀ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਦੋਂ ਤੋਂ ਸਿੱਖਿਆ ਵਿਭਾਗ ਦੀ ਕਮਾਨ ਸੰਭਾਲੀ ਹੈ ਸਿੱਖਿਆ ਵਿਭਾਗ ਵਿਚ ਇਕ ਵੀ ਪੇਪਰ ਲੀਕ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ।

ਕਿਸੇ ਵੀ ਸਿੱਖਿਆ ਮੰਤਰੀ ਨੇ ਹਕੀਕਤ ਜਾਣਨ ਲਈ ਸਕੂਲਾਂ ਦਾ ਦੌਰਾ ਨਹੀਂ ਕੀਤਾ : ਸਿਖਿਆ ਮੰਤਰੀ

ਹਰਜੋਤ ਬੈਂਸ ਨੇ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦਾ ਜਿਕਰ ਕਰਦਿਆਂ ਕਿਹਾ ਕਿ ਇਕ ਸਮਾਂ ਅਜਿਹਾ ਸੀ ਜਦੋਂ ਪੰਜਾਬ ਦਾ ਕੋਈ ਵੀ ਨੇਤਾ ਜਾਂ ਮੰਤਰੀ ਸਿੱਖਿਆ ਮੰਤਰੀ ਬਣਨਾ ਨਹੀਂ ਚਾਹੁੰਦਾ ਸੀ ਪਰ ਆਮ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੇ ਇਸ ਵਿਭਾਗ ਨੂੰ ਪਹਿਲ ਦੇ ਆਧਾਰ ‘ਤੇ ਆਪਣੇ ਹੱਥੀਂ ਲੈਂਦਿਆਂ ਕਈ ਤਰ੍ਹਾਂ ਦੇ ਸੁਧਾਰ ਕੀਤੇ ਹਨ। ਬੈਂਸ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਅੱਜ ਤੱਕ ਕਿਸੇ ਵੀ ਸਿੱਖਿਆ ਮੰਤਰੀ ਨੇ ਜ਼ਮੀਨੀ ਹਕੀਕਤ ਜਾਣਨ ਲਈ ਖੁਦ ਜਾ ਕੇ ਸਕੂਲਾਂ ਦਾ ਦੌਰਾ ਨਹੀਂ ਕੀਤਾ ਹੋਵੇਗਾ ਪਰ ਉਨ੍ਹਾਂ ਖੁਦ ਜਾ ਕੇ ਜਾਇਜ਼ਾ ਲਿਆ ਹੈ ।

Read More : ਅਧਿਆਪਕ ਵੀ ਪਾ ਰਹੇ ਹਨ ਨਸਿ਼ਆਂ ਵਿਰੁੱਧ ਜੰਗ ਮੁਹਿੰਮ ਵਿਚ ਯੋਗਦਾਨ : ਬੈਂਸ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *