ਪਠਾਨਕੋਟ ਪੁਲਸ ਨੇ ਕੀਤਾ ਪਾਕਿਸਤਾਨ ਲਈ ਜਾਸੂਸੀ ਕਰਨ ਵਾਲਾ ਸੁਜਾਨਪੁਰ ਤੋਂ ਕਾਬੂ

Sujanpur

ਪਠਾਨਕੋਟ, 22 ਮਈ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਤੋਂ ਪੰਜਾਬ ਪੁਲਸ ਵਲੋਂ ਇਕ ਵਿਅਕਤੀ ਨੂੰ ਪਾਕਿਸਤਾਨ ਲਈ ਜਾਸੂਸੀ (Spying) ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਪੁਲਸ ਨੇ ਰਾਸ਼ਟਰੀ ਸੁਰੱਖਿਆ (National Security) ਲਈ ਖਤਰਾ ਪੈਦਾ ਕਰਨ ਵਾਲੇ ਇਕ ਵਿਅਕਤੀ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਸੁਜਾਨਪੁਰ (Sujanpur) ਤੋਂ ਕਾਬੂ ਕੀਤਾ ਗਿਆ ਹੈ । ਪਕੜਿਆ ਗਿਆ ਵਿਅਕਤੀ ਸਰਹੱਦ ਪਾਰ ਆਪਣੇ ਹੈਂਡਲਰਾਂ ਨੂੰ ਭਾਰਤੀ ਖੁਫੀਆ ਜਾਣਕਾਰੀ ਅਤੇ ਲਾਈਵ ਫੁਟੇਜ ਭੇਜ ਰਿਹਾ ਸੀ ।

ਪਠਾਨਕੋਟ ਦੇ ਸੁਜਾਨਪੁਰ ਵਿੱਚ ਪੁਲਸ ਨੂੰ ਇੱਕ ਸੂਚਨਾ ਮਿਲੀ ਜਿਸਨੇ ਸੁਰੱਖਿਆ ਏਜੰਸੀਆਂ (Security agencies) ਨੂੰ ਵੀ ਚੌਕਸ ਕਰ ਦਿੱਤਾ । ਜਾਣਕਾਰੀ ਦੇ ਆਧਾਰ ‘ਤੇ ਪਠਾਨਕੋਟ ਪੁਲਸ ਨੇ ਤੁਰੰਤ ਜਾਲ ਵਿਛਾ ਕੇ ਸੁਜਾਨਪੁਰ ਵਿੱਚ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ । ਸ਼ੁਰੂਆਤੀ ਪੁੱਛਗਿੱਛ ਦੌਰਾਨ ਸਾਹਮਣੇ ਆਈ ਸੱਚਾਈ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ।

ਕਿਵੇਂ ਕਰਦਾ ਸੀ ਪਾਕਿਸਤਾਨ ਲਈ ਭਾਰਤ ਦੀ ਜਾਸੂਸੀ

ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਪੰਜਾਬ ਅਤੇ ਜੰਮੂ ਨੂੰ ਜੋੜਨ ਵਾਲੇ ਸੁਜਾਨਪੁਰ ਵਿੱਚ ਪੁਲ ਨੰਬਰ 4 ਅਤੇ ਪੁਲ ਨੰਬਰ 5 ਦੇ ਵਿਚਕਾਰ ਨੈਸ਼ਨਲ ਹਾਈਵੇਅ 44 ‘ਤੇ ਸੀ. ਸੀ. ਟੀ. ਵੀ. ਕੈਮਰੇ ਲਗਾ ਕੇ ਪਾਕਿਸਤਾਨ ਵਿੱਚ ਆਪਣੇ ਹੈਂਡਲਰਾਂ ਨੂੰ ਲਾਈਵ ਫੁਟੇਜ ਭੇਜ ਰਿਹਾ ਸੀ । ਪੁਲਸ ਨੇ ਹੁਣ ਉਸਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਸ਼ੁਰੂਆਤੀ ਜਾਂਚ ਵਿਚ ਉਕਤ ਵਿਅਕਤੀ ਵਲੋਂ ਅਜਿਹਾ ਕੀਤੇ ਜਾਣ ਦਾ ਕਾਰਨ ਨਸ਼ੇ ਦੀ ਆਦਤ ਨੂੰ ਪੂਰਾ ਕਰਨ ਲਈ ਕੀਤਾ ਜਾਣਾ ਦੱਸਿਆ ਜਾ ਰਿਹਾ ਹੈ । ਇਥੇ ਹੀ ਬਸ ਨਹੀਂ ਇਸ ਕੰਮ ਵਿਚ ਉਸ ਨਾਲ ਤਿੰਨ ਹੋਰ ਸਾਥੀ ਸ਼ਾਮਲ ਸਨ ।

ਕੀ ਦੱਸਿਆ ਐਸ. ਐਸ. ਪੀ. ਨੇ

ਜਿਲਾ ਪਠਾਨਕੋਟ ਦੇ ਐਸ. ਐਸ. ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਪਾਕਿਸਤਾਨ ਲਈ ਜਾਸੂਸੀ ਕਰਦਾ ਸੀ । ਉਸਨੇ ਪਠਾਨਕੋਟ ਜੰਮੂ ਨੈਸ਼ਨਲ ਹਾਈਵੇਅ ਨੰਬਰ 44 ਸੁਜਾਨਪੁਰ ਦੇ ਪੁਲ ਨੰਬਰ ਚਾਰ ਅਤੇ ਪੰਜ ਦੇ ਵਿਚਕਾਰ ਬਾਜ਼ਾਰ ਵਿੱਚ ਕੈਮਰੇ ਲਗਾਏ ਹੋਏ ਸਨ, ਜਿਨ੍ਹਾਂ ਰਾਹੀਂ ਇਕੱਠੀ ਹੋਣ ਵਾਲੀ ਫੁਟੇਜ ਨੂੰ ਵਿਦੇਸ਼ਾਂ ਵਿੱਚ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਭੇਜਦਾ ਸੀ । ਪਕੜੇ ਗਏ ਵਿਅਕਤੀ ਵਲੋਂ ਹੀ ਪੁੱਛਗਿੱਛ ਦੌਰਾਨ ਮੰਨਿਆਂ ਗਿਆ ਹੈ ਕਿ ਉਸ ਵਲੋਂ ਅਜਿਹਾ ਸਭ ਕੁਝ ਕੀਤੇ ਜਾਣ ਦਾ ਕਾਰਨ ਨਸ਼ੇ ਦੀ ਲਤ ਨੂੰ ਪੂਰਾ ਕਰਨਾ ਸੀ ਤੇ ਇਸ ਕੰਮ ਵਿਚ ਉਸ ਨਾਲ ਤਿੰਨ ਹੋਰ ਵਿਅਕਤੀ ਵੀ ਸ਼ਾਮਲ ਹਨ ।ਜਿਨ੍ਹਾਂ ਸਬੰਧੀ ਵੀ ਛੇਤੀ ਹੀ ਖੁਲਾਸਾ ਹੋਣ ਦੀਆਂ ਸੰਭਾਵਨਾਵਾਂ ਹਨ ।

Read More : ਭਾਰਤੀ ਖੇਤਰ ਵਿਚ ਦਾਖਲ ਹੋਣ ‘ਤੇ ਦੋ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *