ਚੰਡੀਗੜ੍ਹ, 13 ਮਈ 2026 : ਪੰਜਾਬ ਦੇ ਮੋਹਾਲੀ ਵਿਖੇ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ (Result announcement) ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਥੇ ਜਾ ਕੇ ਆਨ-ਲਾਈਨ ਚੈਕ ਕਰ ਸਕਣਗੇ ਵਿਦਿਆਰਥੀ ਆਪਣਾ ਨਤੀਜਾ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿਖਿਆ ਬੋਰਡ ਨੇ ਜੋ ਅਕਾਦਮਿਕ ਸਾਲ 2025-26 ਨਾਲ ਸਬੰਧਤ 12ਵੀਂ ਜਮਾਤ (Class 12) ਦਾ ਨਤੀਜਾ ਐਲਾਨ ਦਿੱਤਾ ਗਿਆ ਨੂੰ ਵਿਭਾਗ ਦੀ ਹੀ ਅਧਿਕਾਰਤ ਵੈਬਸਾਈਟ pseb.ac.in ਤੇ ਜਾਰੀ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਵਿਦਿਆਰਥੀ ਆਪਣਾ ਨਤੀਜਾ ਜਿਥੇ ਮਰਜੀ ਬੈਠ ਕੇ ਦੇਖ ਸਕੇ । ਵਿਦਿਆਰਥੀ ਇੱਥੋਂ ਆਪਣੀਆਂ ਮਾਰਕਸ਼ੀਟਾਂ ਵੀ ਡਾਊਨਲੋਡ ਕਰ ਸਕਦੇ ਹਨ ਪਰ ਵਿਦਿਆਰਥੀਆਂ ਨੂੰ ਅਸਲ ਮਾਰਕ ਸ਼ੀਟ ਲਈ ਆਪਣੇ ਸਕੂਲ ਜਾਣਾ ਪਵੇਗਾ ।
ਪਹਿਲਾਂ ਨਤੀਜਾ ਆ ਚੁੱਕਿਆ ਹੈ 10ਵੀਂ ਦਾ
ਪੀ. ਐਸ. ਈ. ਬੀ. (P. S. E. B.) ਵਲੋਂ ਹਾਲ ਹੀ ਵਿਚ 10ਵੀਂ ਜਮਾਤ ਦਾ ਨਤੀਜਾ ਐਲਾਨਿਆਂ ਗਿਆ ਸੀ, ਜਿਸ ਸਬੰਧੀ ਨਤੀਜਾ ਵੀ ਵਿਦਿਆਰਥੀਆਂ ਵਲੋਂ ਵਿਭਾਗ ਦੀ ਹੀ ਜਾਰੀ ਕੀਤੀ ਵੈਬਸਾਈਟ ਤੇ ਆਨ ਲਾਈਨ ਦੇਖਿਆ ਜਾ ਸਕਿਆ ਸੀ । ਉਕਤ ਆਏ ਨਤੀਜਿਆਂ ਵਿਚ ਸ਼ਹਿਰੀ ਦੇ ਨਾਲ-ਨਾਲ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਵਲੋਂ ਵੀ ਵੱਡੇ ਪੱਧਰ ‘ਤੇ ਨੰਬਰ ਪ੍ਰਾਪਤ ਕਰਕੇ ਨਾਮ ਚਮਕਾਇਆ ਗਿਆ ਸੀ।
Read More : ਪੀ. ਐਸ. ਈ. ਬੀ. ਨੇ ਕੀਤਾ ਪ੍ਰੀਖਿਆਵਾਂ ਦੇ ਚਲਦਿਆਂ ਡਿਜ਼ੀਟਲ ਟੈ੍ਕਿੰਗ ਸਿਸਟਮ ਲਾਗੂ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
