ਚੰਡੀਗੜ੍ਹ, 27 ਮਈ 2026 : ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ (Sunrisers Hyderabad and Rajasthan Royals) ਵਿਚਕਾਰ ਆਈ. ਪੀ. ਐਲ. 2026 ਦਾ ਐਲੀਮੀਨੇਟਰ ਮੈਚ (Eliminator match) ਸ਼ਾਮ 7:30 ਵਜੇ ਸ਼ੁਰੂ ਹੋਵੇਗਾ ।
ਕਿਹੜੇ ਸਟੇਡੀਅਮ ਵਿਚ ਹੋਵੇਗਾ ਮੈਚ
ਮਿਲੀ ਜਾਣਕਾਰੀ ਅਨੁਸਾਰ ਅੱਜ 27 ਮਈ ਨੂੰ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ (Maharaja Yadvinder Singh International Cricket Stadium) ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈ. ਪੀ. ਐਲ. 2026 (I. P. L. 2026) ਦਾ ਐਲੀਮੀਨੇਟਰ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ । ਦੋਵੇਂ ਟੀਮਾਂ ਮੈਚ ਲਈ ਪਹਿਲਾਂ ਹੀ ਮੋਹਾਲੀ ਪਹੁੰਚ ਚੁੱਕੀਆਂ ਹਨ। ਦੋਵਾਂ ਟੀਮਾਂ ਨੇ ਮੰਗਲਵਾਰ ਦੇਰ ਸ਼ਾਮ ਅਭਿਆਸ ਵੀ ਕੀਤਾ ।
ਪਹਿਲਾਂ ਵੀ ਦੋਵੇਂ ਟੀਮਾਂ ਖੇਡ ਚੁੱਕੀਆਂ ਹਨ ਇਕੱਠੇ ਮੈਚ
ਦੋਵੇਂ ਟੀਮਾਂ 2026 ਵਿੱਚ ਦੋ ਮੈਚਾਂ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ । ਪਹਿਲਾ ਮੈਚ 13 ਅਪ੍ਰੈਲ ਨੂੰ ਹੈਦਰਾਬਾਦ ਵਿੱਚ ਖੇਡਿਆ ਗਿਆ ਸੀ, ਜਿੱਥੇ ਸਨਰਾਈਜ਼ਰਜ਼ ਹੈਦਰਾਬਾਦ ਨੇ 6 ਵਿਕਟਾਂ ‘ਤੇ 216 ਦੌੜਾਂ ਬਣਾਈਆਂ ਸਨ । ਜਵਾਬ ਵਿੱਚ, ਰਾਜਸਥਾਨ 159 ਦੌੜਾਂ ‘ਤੇ ਆਲ ਆਊਟ ਹੋ ਗਿਆ। ਦੂਜਾ ਮੈਚ 25 ਅਪ੍ਰੈਲ ਨੂੰ ਜੈਪੁਰ ਵਿੱਚ ਖੇਡਿਆ ਗਿਆ । ਰਾਜਸਥਾਨ ਨੇ ਆਪਣੇ ਘਰੇਲੂ ਮੈਦਾਨ ‘ਤੇ 228 ਦੌੜਾਂ ਦਾ ਟੀਚਾ ਰੱਖਿਆ, ਜਿਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 5 ਵਿਕਟਾਂ ਨਾਲ ਹਾਸਲ ਕਰ ਲਿਆ ।
Read More : ਗੁਰਿੰਦਰਵੀਰ ਨੇ 100 ਮੀਟਰ ਦਾ ਰਾਸ਼ਟਰੀ ਰਿਕਾਰਡ ਬਣਾਇਆ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
