ਤਿੱਬਤ ਵਿੱਚ ਲੱਗੇ ਜ਼ਬਰਦਸਤ ਵਿਸ਼ਾਲ ਭੂਚਾਲ ਦੇ ਝਟਕੇ

earthquake

ਤਿੱਬਤ, 23 ਅਕਤੂਬਰ 2026 : ਭਾਰਤ ਦੇ ਨੇੜਲੇ ਦੇਸ਼ ਤਿੱਬਤ (Tibet) ਵਿਖੇ ਬੀਤੀ ਰਾਤ ਵਿਸ਼ਾਲ ਜਬਰਦਸਤ ਭੂਚਾਲ (earthquake) ਦੇ ਝਟਕੇ ਲੱਗਣ ਦੇ ਕਾਰਨ ਕਾਫੀ ਜਾਨੀ-ਮਾਲੀ ਨੁਕਸਾਨ ਹੋਣ ਦਾ ਪਤਾ ਚੱਲਿਆ ਹੈ ।

ਕਿੰਨੀ ਤੀਬਰਤਾ ਵਾਲਾ ਸੀ ਭੂਚਾਲ

ਮਿਲੀ ਜਾਣਕਾਰੀ ਅਨੁਸਾਰ ਤਿੱਬਤ ਵਿਚ ਜੋ ਬੀਤੀ ਦੇਰ ਰਾਤ ਵਿਸ਼ਾਲ ਜਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਦੀ ਤੀਬਰਤਾ (Intensity) 7 ਨੋਟ ਕੀਤੀ ਗਈ ਹੈ । ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ, ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ ਅਤੇ 32 ਹੋਰ ਜ਼ਖ਼ਮੀ ਹੋਏ ਹਨ । ਜ਼ਖਮੀਆਂ ਵਿਚੋਂ 11 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।

ਕਿੰਨੇ ਵਜੇ ਆਇਆ ਸੀ ਭੂਚਾਲ

ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (National Center for Seismology) ਦੇ ਅਨੁਸਾਰ ਭੂਚਾਲ ਭਾਰਤੀ ਮਿਆਰੀ ਸਮੇਂ ਅਨੁਸਾਰ ਸ਼ਾਮ ਲਗਭਗ 8:03 ਵਜੇ ਆਇਆ । ਇਸ ਦਾ ਕੇਂਦਰ ਉੱਤਰੀ ਤਿੱਬਤ ਦੇ ਨਾਗਕੂ ਸ਼ਹਿਰ ਵਿੱਚ ਰਾਜਧਾਨੀ ਲਹਾਸਾ ਤੋਂ ਲਗਭਗ 400 ਕਿਲੋਮੀਟਰ ਦੂਰ ਜ਼ਮੀਨੀ ਸਤ੍ਹਾ ਤੋਂ ਲਗਭਗ 173 ਕਿਲੋਮੀਟਰ ਦੀ ਡੂੰਘਾਈ `ਤੇ ਸੀ । ਜਿਵੇਂ ਹੀ ਭੂਚਾਲ ਆਇਆ, ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਇਮਾਰਤਾਂ ਅਤੇ ਵਾਹਨ ਹਿੱਲਣ ਲੱਗੇ ।

Read More : ਪਨਾਮਾ ਵਿਚ ਜ਼ਬਰਦਸਤ ਭੂਚਾਲ ਆਉਣ ਨਾਲ ਬਿਜਲੀ ਸਪਲਾਈ ਹੋਈ ਠੱਪ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *