ਪੁਰਸ਼ ਦੋਸਤ ਨੇ ਕਰ ਦਿੱਤਾ ਚਾਕੂ ਮਾਰ ਕੇ ਮਹਿਲਾ ਦੋਸਤ ਦਾ ਕਤਲ

Delhi Murder

ਨਵੀਂ ਦਿੱਲੀ, 3 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਲਾਹੌਰੀ ਗੇਟ ਸਥਿਤ ਪਿ੍ਰੰਸ ਹੋਟਲ ਵਿਚ ਇਕ ਪੁਰਸ਼ ਦੋਸਤ ਵਲੋਂ ਮਹਿਲਾ ਦੋਸਤ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਹੈ ।

ਕਤਲ ਵਾਲੇ ਵਿਅਕਤੀ ਨੇ ਮਹਿਲਾ ਕਤਲ ਕਰਨ ਤੋਂ ਬਾਅਦ ਕੀਤੀ ਖੁਦਕੁਸ਼ੀ ਦੀ ਕੋਸਿ਼ਸ਼

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਲਾਹੌਰੀ ਗੇਟ ਸਥਿਤ ਜਿਸ ਪਿ੍ਰੰਸ ਨਾਮੀ ਹੋਟਲ ਵਿਚ ਰੁਕੇ ਪੁਰਸ਼ ਤੇ ਮਹਿਲਾ ਦੋਸਤਾਂ ਵਿਚੋਂ ਪੁਰਸ਼ ਵਲੋਂ ਆਪਣੀ ਹੀ ਮਹਿਲਾ ਦੋਸਤ (Female friend) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਵਾਲੇ ਵਿਅਕਤੀ ਵਲੋਂ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਹਿਰ ਖਾ ਕੇ ਆਪਣੀ ਜਾਨ ਦੇਣ ਦੀ ਕੋਸਿ਼ਸ਼ ਕੀਤੀ ਗਈ ਹੈ ।

ਕੀ ਸਾਹਮਣੇ ਆਇਆ ਪੁਲਸ ਦੀ ਜਾਂਚ ਵਿਚ

ਦਿੱਲੀ ਵਿਖੇ ਵਾਪਰੇ ਕਤਲ ਕਾਂਡ ਦੀ ਜਾਂਚ ਦੌਰਾਨ ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਕਤਲ ਕਰਨ ਵਾਲਾ ਵਿਅਕਤੀ ਰਾਜਸਥਾਨ ਦਾ ਵਸਨੀਕ ਹੈ ਜਦੋਂ ਕਿ ਮਹਿਲਾ ਜਿਸਦਾ ਚਾਕੂ ਮਾਰ (Knife attack) ਕੇ ਕਤਲ ਕੀਤਾ ਗਿਆ ਹੈ ਬਿਹਾਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ।

ਦੋਹਾਂ ਨੇ ਬੁੱਧਵਾਰ ਸ਼ਾਮ ਨੂੰ ਹੋਟਲ ਵਿਚ ਕਮਰਾ ਲਿਆ ਸੀ ਤੇ ਰਾਤ ਨੂੰ ਹੀ ਦੋਸ਼ੀ ਨੇ ਕਥਿਤ ਤੌਰ ‘ਤੇ ਔਰਤ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ । ਹਮਲੇ ਵਿੱਚ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ । ਸਵੇਰੇ ਹੋਟਲ ਸਟਾਫ਼ ਨੇ ਕਮਰੇ ਵਿੱਚ ਔਰਤ ਨੂੰ ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਦੇਖਿਆ । ਪੁਲਸ ਨੂੰ ਸੂਚਨਾ ਦਿੱਤੀ ਗਈ ਪਰ ਉਦੋਂ ਤੱਕ ਔਰਤ ਦੀ ਮੌਤ ਹੋ ਚੁੱਕੀ ਸੀ, ਉੱਥੇ ਹੀ, ਦੋਸ਼ੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ।

Read More : ਪੁਰਾਣੀ ਰੰਜਸ਼ ਕਾਰਨ ਭਾਣਜੇ ਨੇ ਕੀਤਾ ਕੁਹਾੜੀ ਨਾਲ ਮਾਮੇ ਦਾ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *