ਕੈਨੇਡਾ ਵਿਖੇ ਭੇਦਭਰੇ ਹਾਲਾਤਾਂ ਵਿਚ ਹੋਈ ਕੁਰੂਕਸ਼ੇਤਰ ਵਾਸੀ ਦੀ ਮੌਤ

Death

ਕੁਰੂਕਸ਼ੇਤਰ, 20 ਮਈ 2026 : ਹਰਿਆਣਾ (Haryana) ਦੇ ਸ਼ਹਿਰ ਕੁਰੂਕਸ਼ੇਤਰ ਦੇ ਵਸਨੀਕ ਇਕ ਹਰਿਆਣਵੀ ਨੌਜਵਾਨ ਦੀ ਕੈਨੈਡਾ ਵਿਖੇ ਭੇਦਭਰੇ ਹਾਲਾਤਾਂ (mysterious circumstances) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨਸਾਰ ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ ਜਿ਼ਲ੍ਹੇ (Kurukshetra district) ਦੇ ਇਕ ਵਿਦਿਆਰਥੀ ਦੀ ਜੋ ਕੈਨੇਡਾ ਵਿਚ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਗਈ ਦੀ ਪਛਾਣ ਵੀਰੇਨ ਰੰਗਾ ਦੇ ਤੌਰ ਤੇ ਹੋਈ ਹੈ । ਪੁੱਤਰ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ । ਪਰਿਵਾਰ ਨੇ ਸਰਕਾਰ ਨੂੰ ਉਸ ਦੀ ਲਾਸ਼ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ । ਮ੍ਰਿਤਕ ਵਿਦਿਆਰਥੀ (Student) ਦੀ ਪਛਾਣ ਲਾਡਵਾ ਦੇ ਗਜ਼ਾਲਾਨਾ ਪਿੰਡ ਦੇ ਰਹਿਣ ਵਾਲੇ ਵੀਰੇਨ ਰੰਗਾ ਵਜੋਂ ਹੋਈ ਹੈ । ਵੀਰੇਨ ਮਾਰਚ 2024 ਵਿੱਚ ਕੈਨੇਡਾ ਗਿਆ ਸੀ ਅਤੇ ਸਰੀ ਵਿੱਚ ਆਪਣੀ ਪੜ੍ਹਾਈ ਕਰ ਰਿਹਾ ਸੀ ।

ਪੁਲਸ ਕਰ ਰਹੀ ਹੈ ਮੌਤ ਦੇ ਕਾਰਨਾਂ ਦੀ ਜਾਂਚ

ਫਿਲਹਾਲ ਵੀਰੇਨ (Viren) ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ । ਪਰਿਵਾਰ ਦੇ ਅਨੁਸਾਰ, ਵੀਰੇਨ ਰਾਤ ਆਮ ਵਾਂਗ ਆਪਣੇ ਕਮਰੇ ਵਿੱਚ ਸੌਂ ਗਿਆ ਤੇ ਦੇਰ ਸਵੇਰ ਤੱਕ ਬਾਹਰ ਨਹੀਂ ਆਇਆ । ਉਸ ਦੇ ਦੋਸਤਾਂ ਨੇ ਉਸ ਨੂੰ ਜਗਾਉਣ ਦੀ ਕੋਸਿ਼ਸ਼ ਕੀਤੀ ਪਰ ਕੋਈ ਹਰਕਤ ਨਹੀਂ ਮਿਲੀ । ਧਿਆਨ ਨਾਲ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਵੀਰੇਨ ਮਰ ਚੁੱਕਿਆ ਸੀ ।

ਸਥਾਨਕ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ । ਵੀਰੇਨ ਦੀ ਮੌਤ ਦਾ ਕਾਰਨ ਫਿਲਹਾਲ ਪਤਾ ਨਹੀਂ ਚੱਲਿਆ ਹੈ । ਕੈਨੇਡੀਅਨ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ । ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਜਾਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ । ਮਿਲੀ ਜਾਣਕਾਰੀ ਅਨੁਸਾਰ ਵੀਰੇਂਦਰ ਇਕ ਬਿਹਤਰ ਭਵਿੱਖ ਅਤੇ ਸਿੱਖਿਆ ਦੇ ਸੁਪਨੇ ਲੈ ਕੇ ਵਿਦੇਸ਼ ਗਿਆ ਸੀ ।

ਪਰਿਵਾਰ ਨੇ ਕੀਤੀ ਹੈ ਵੀਰੇਨ ਦੀ ਬਾਡੀ ਭਾਰਤ ਲਿਆਉਣ ਦੀ ਮੰਗ

ਵੀਰੇਂਦਰ ਇਕ ਸ਼ਾਂਤ ਸੁਭਾਅ ਵਾਲਾ ਅਤੇ ਇੱਕ ਚੰਗਾ ਵਿਦਿਆਰਥੀ ਸੀ । ਉਸ ਦੀ ਅਚਾਨਕ ਮੌਤ ਦੀ ਖ਼ਬਰ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਪਰਿਵਾਰ ਕੈਨੇਡਾ ਵਿਚ ਉਸ ਦੇ ਦੋਸਤਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹੈ। ਪਰਿਵਾਰ ਨੇ ਸਰਕਾਰੀ ਤੋਂ ਵੀਰੇਂਦਰ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ ।

Read More : ਪੰਜਾਬੀ ਮੂਲ ਦੀ ਲੜਕੀ ਦੀ ਭੇਦਭਰੇ ਹਾਲਾਤਾਂ ਵਿਚ ਹੋਈ ਕੈਨੇਡਾ ਦੇ ਬਰੈਂਪਟਨ ਵਿੱਚ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *