ਪਾਨ ਮਸਾਲਾ ਪੈਕ `ਤੇ ਹੁਣ ਪ੍ਰਚੂਨ ਮੁੱਲ ਛਾਪਣਾ ਲਾਜ਼ਮੀ ਹੋਵੇਗਾ

pan-masala-pack

ਨਵੀਂ ਦਿੱਲੀ, 4 ਦਸੰਬਰ 2025 : ਸਰਕਾਰ ਨੇ ਪਾਨ ਮਸਾਲਾ ਪੈਕ (Pan masala pack) `ਤੇ ਪ੍ਰਚੂਨ ਵਿਕਰੀ ਮੁੱਲ (ਆਰ. ਐੱਸ. ਪੀ.) ਛਾਪਣਾ ਲਾਜ਼ਮੀ ਕਰ ਦਿੱਤਾ ਹੈ । ਖਪਤਕਾਰ ਮਾਮਲਿਆਂ ਦੇ ਵਿਭਾਗ (Department of Consumer Affairs) ਅਨੁਸਾਰ ਇਹ ਨਿਯਮ 1 ਫਰਵਰੀ 2026 ਤੋਂ ਲਾਗੂ ਹੋਵੇਗਾ ।

ਪਹਿਲਾਂ ਮਿਲੀ ਹੋਈ ਸੀ ਛੋਟੇ ਪੇਕ ਨੂੰ ਛੋਟ

ਹੁਣ 10 ਗ੍ਰਾਮ ਜਾਂ ਉਸ ਤੋਂ ਘੱਟ ਭਾਰ ਵਾਲੇ ਛੋਟੇ ਪੈਕ `ਤੇ ਵੀ ਆਰ. ਐੱਸ. ਪੀ. (R. S. P.) ਅਤੇ ਸਾਰੇ ਲਾਜ਼ਮੀ ਐਲਾਨ ਲਿਖਣੇ ਪੈਣਗੇ । ਪਹਿਲਾਂ ਇਸ ਛੋਟੇ ਪੈਕ ਨੂੰ ਛੋਟ ਮਿਲੀ ਹੋਈ ਸੀ, ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ । ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਖਪਤਕਾਰ ਸੁਰੱਖਿਆ (Consumer Protection), ਕੀਮਤ `ਚ ਪਾਰਦਰਸਿਤਾ ਅਤੇ ਪਾਨ ਮਸਾਲੇ `ਤੇ ਜੀ. ਐੱਸ. ਟੀ. ਦੀ ਸਹੀ ਵਸੂਲੀ ਯਕੀਨੀ ਬਣਾਏਗਾ ।

Read More : ਦੇਸ਼ ਚ ਮੁਫਤ ਦਵਾਈ ਵੰਡਚ ਬਿਹਾਰ ਚੋਟੀ `ਤੇ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *