ਪਟਾਇਆ, 9 ਜੁਲਾਈ 2026 : ਅੰਡਰ-20 ਏਸ਼ੀਆਈ ਕੁਸ਼ਤੀ ਚੈਂਪੀਅਨਸਿ਼ਪ (Asian Wrestling Championship) ਵਿਚ ਭਾਰਤ ਵਲੋਂ ਚਾਰ ਸੋਨੇ ਦੇ ਤਮਗਿਆਂ ਸਮੇਤ 20 ਤਮਗੇ ਜਿੱਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ।
ਕਿਹੜੇ ਕਿਹੜੇ ਤਗਮੇ ਕਿੰਨੇ ਗਏ ਹਨ ਜਿੱਤੇ
ਭਾਰਤੀ ਪਹਿਲਵਾਨਾਂ (Indian wrestlers) ਨੇ ਅੰਡਰ-20 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4 ਸੋਨ ਸਮੇਤ 20 ਤਮਗੇ ਆਪਣੇ ਨਾਂ ਕੀਤੇ ਜਿਸ ‘ਚ 7 ਚਾਂਦੀ ਅਤੇ 9 ਕਾਂਸੀ ਦੇ ਤਮਗੇ ਸ਼ਾਮਲ ਹਨ । ਭਾਰਤ ਨੇ ਚੈਂਪੀਅਨਸਿ਼ਪ ਦੀ ਮਹਿਲਾ ਕੁਸ਼ਤੀ ਅਤੇ ਪੁਰਸ਼ ਫ੍ਰੀਸਟਾਈਲ ‘ਚ ਓਵਰਆਲ ਟੀਮ ਰੈਂਕਿੰਗ ‘ਚ ਵੀ ਟਾਪ-3 ‘ਚ ਜਗ੍ਹਾ ਪੱਕੀ ਕੀਤੀ ।
ਭਾਰਤੀ ਟੀਮ ਮਹਿਲਾ ਕੁਸ਼ਤੀ ਵਿਚ ਰਹੀ 184 ਅੰਕਾਂ ਨਾਲ ਦੂਸਰੇ ਸਥਾਨ ‘ਤੇ
ਮਹਿਲਾ ਕੁਸ਼ਤੀ (Women’s wrestling) ‘ਚ ਭਾਰਤੀ ਟੀਮ 184 ਅੰਕਾਂ ਨਾਲ ਦੂਜੇ ਸਥਾਨ ‘ਤੇ ਰਹੀ ਜੋ ਚੈਂਪੀਅਨ ਚੀਨ (189 ਅੰਕ) ਤੋਂ ਥੋੜ੍ਹਾ ਹੀ ਘੱਟ ਸੀ । ਜਾਪਾਨ (142 ਅੰਕ) ਤੀਜੇ ਸਥਾਨ `ਤੇ ਰਿਹਾ। ਭਾਰਤੀ ਪੁਰਸ਼ ਫ੍ਰੀਸਟਾਈਲ ਟੀਮ 152 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ । ਉਸ ਤੋਂ ਅੱਗੇ ਜੇਤੂ ਕਜ਼ਾਕਿਸਤਾਨ (170) ਅਤੇ ਈਰਾਨ (164) ਰਹੇ ।
ਮਹਿਲਾ ਵਰਗ ਵਿਚ ਕਿਸ ਨੇ ਕਿਹੜੇ ਵਰਗ ਵਿਚ ਕੁਸ਼ਤੀ ਖੇਡੀ
ਮਹਿਲਾ ਵਰਗ ‘ਚ ਪ੍ਰਵੀਨ (50 ਕਿਲੋ), ਮੁਸਕਾਨ (53 ਕਿਲੋ) ਅਤੇ ਕਾਜਲ (76 ਕਿਲੋ) ਨੇ ਸੋਨ ਤਮਗਿਆਂ ਨਾਲ ਭਾਰਤੀ ਚੁਣੌਤੀ ਦੀ ਅਗਵਾਈ ਕੀਤੀ । ਮਾਨਿਆ ਰਾਜਪੂਤ (57 ਕਿਲੋ), ਸਵਿਤਾ (62 ਕਿਲੋ) ਅਤੇ ਮਨੀਸ਼ਾ (72 ਕਿਲੋ) ਨੂੰ ਚੀਨ ਦੇ ਪਹਿਲਵਾਨਾਂ ਵਿਰੁੱਧ ਆਪਣੇ-ਆਪਣੇ ਫਾਈਨਲ ਮੁਕਾਬਲੇ ਹਾਰ ਜਾਣ ਤੋਂ ਬਾਅਦ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ । ਕਾਜਲ (55 ਕਿਲੋ), ਕੋਮਲ (59 ਕਿਲੋ) ਅਤੇ ਮਾਨਸੀ ਲਾਥਰ (65 ਕਿਲੋ) ਕਾਂਸੀ ਦੇ ਤਮਗੇ ਜਿੱਤਣ ‘ਚ ਸਫਲ ਰਹੇ ।
70 ਕਿਲੋ ਵਰਗ ਵਿਚ ਪੁਰਸ਼ ਫ੍ਰੀ ਸਟਾਇਲ ਵਿਚ ਸੁਮਿਤ ਨੇ ਭਾਰਤ ਲਈ ਇਕਲੌਤਾ ਸੋਨ ਤਮਗਾ ਜਿੱਤਿਆ
ਪੁਰਸ਼ ਫ੍ਰੀ ਸਟਾਈਲ (Men’s Freestyle) ‘ਚ ਸੁਮਿਤ ਕੁਮਾਰ ਲਕਸ਼ਮਣ ਭਾਰਾਸਕਰ ਨੇ 70 ਕਿਲੋ ਵਰਗ ‘ਚ ਭਾਰਤ ਲਈ ਇਕਲੌਤਾ ਸੋਨ ਤਮਗਾ ਜਿੱਤਿਆ । ਉਸ ਨੇ ਕਜ਼ਾਕਿਸਤਾਨ ਦੇ ਸੁੰਗਕਰ ਸੇਦਾਖਮੇਟ ਵਿਰੁੱਧ ਰੋਮਾਂਚਕ ਮੁਕਾਬਲੇ ‘ਚ 13-7 ਨਾਲ ਜਿੱਤ ਹਾਸਲ ਕੀਤੀ । ਪੁਸ਼ਪ (61 ਕਿਲੋ), ਸੌਰਭਯਾਦਵ (79 ਕਿਲੋ) ਅਤੇ ਰੌਣਕ (125 ਕਿਲੋ) ਨੂੰ ਫਾਈਨਲ ‘ਚ ਹਰਾ ਕੇ ਚਾਂਦੀ ਤਮਗਾ ਮਿਲਿਆ ਜਦਕਿ ਰੋਹਿਤ (57 ਕਿਲੋ), ਆਦਰਸ਼ ਯੁਵਰਾਜ ਪਾਟਿਲ (74 ਕਿਲੋ) ਅਤੇ ਲੱਕੀ (97 ਕਿਲੋ) ਨੇ ਕਾਂਸੀ ਦੇ ਤਮਗੇ ਜਿੱਤੇ । ਇਸ ਤੋਂ ਪਹਿਲਾਂ ਗ੍ਰੀਕੋ-ਰੋਮਨ ਵਰਗ ‘ਚ ਅਕਸ਼ੈ ਰਾਣਾ ਨੇ 97 ਕਿਲੋ ਵਰਗ ‘ਚ ਚਾਂਦੀ ਤਮਗਾ (Medal) ਜਿੱਤਿਆ ਸੀ । ਨੀਰਜ ਪਟੇਲ (55 ਕਿਲੋ), ਅਨੁਜ (67 ਕਿਲੋ) ਅਤੇ ਧੀਰਜ ਕੁਮਾਰ ਮਲਿਕ (67 ਕਿਲੋ) ਨੂੰ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ ।
Read More : ਪੁਰਤਗਾਲ ਨੂੰ ਹਰਾ ਕੇ ਸਪੇਨ ਨੇ ਬਣਾਈ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
