ਚੰਡੀਗੜ੍ਹ, 12 ਅਕਤੂਬਰ 2026 : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਆਖਿਆ ਹੈ ਕਿ ਐਨ. ਡੀ. ਏ. ਦੀ ਪ੍ਰੀਖਿਆ ਵਿਚ ਸਫਲ ਹੋਏ 57 ਕੈਡਿਟਸ ਨੇ ਪੰਜਾਬ ਦਾ ਮਾਣ ਵਧਾਇਆ ਹੈ ।
ਕਿੰਨੇ ਕੈਡਿਟਸ ਨੇ ਦਿੱਤੀ ਸੀ ਪ੍ਰੀਖਿਆ
ਮਿਲੀ ਜਾਣਕਾਰੀ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪੈਪਰੇਟਰੀ ਇੰਸਟੀਚਿਊਟ (Maharaja Ranjit Singh Armed Forces Preparatory Institute) (ਮੋਹਾਲੀ) ਦੇ 65 ਕੈਡੇਟਸ `ਚੋਂ 57 ਨੇ ਐੱਨ. ਡੀ. ਏ. ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ। ਇਸ ਦੇ ਨਾਲ ਹੀ ਸੰਸਥਾ ਨੇ 87.7 ਫੀਸਦੀ ਸਫ਼ਲਤਾ ਦਰ ਦਰਜ ਕਰਦਿਆਂ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਸਫ਼ਲ ਕੈਡੇਟਸ ਜੂਨ, 2027 ‘ਚ ਸ਼ੁਰੂ ਹੋਣ ਵਾਲੇ ਐੱਨ. ਡੀ. ਏ.-158 ਕੋਰਸ ਲਈ ਯੋਗਤਾ ਪ੍ਰਾਪਤ ਕਰ ਚੁੱਕੇ ਹਨ ।
ਸੰਸਥਾ ਦੇ 2 ਮਹੀਨੇ ਦੇ ਕੈਸ਼ ਕੋਰਸ `ਚ ਸ਼ਾਮਲ 30 ਉਮੀਦਵਾਰਾਂ `ਚੋਂ 7 ਨੇ ਵੀ ਪ੍ਰੀਖਿਆ ਪਾਸ ਕੀਤੀ ਹੈ । ਸਾਰੇ ਸਫ਼ਲ ਉਮੀਦਵਾਰ ਹੁਣ ਸਰਵਿਸਿਜ਼ ਸਿਲੈਕਸ਼ਨ ਬੋਰਡ (ਐੱਸ. ਐੱਸ. ਬੀ.) ਦੇ ਇੰਟਰਵਿਊ ਦੀ ਉਤਪਾਦਨ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਸਫ਼ਲ ਕੈਡੇਟਸ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ `ਪੰਜਾਬ ਦਾ ਮਾਣ` ਦੱਸਿਆ ।
ਕੀ ਦੱਸਿਆ ਸੰਸਥਾ ਦੇ ਡਾਇਰੈਕਟਰ ਨੇ
ਉਨ੍ਹਾਂ ਕਿਹਾ ਕਿ ਇਹ ਉਪਲਬਧੀ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ `ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਸਹੂਲਤਾਂ (World-class training facilities) ਉਪਲਬਧ ਕਰਵਾਉਣ ਦੀ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ (ਸੇਵਾਮੁਕਤ) ਨੇ ਦੱਸਿਆ ਕਿ ਸੰਸਥਾ ਦੇ 15 ਕੈਡੇਟਸ ਦਸੰਬਰ, 2026 `ਚ ਸ਼ੁਰੂ ਹੋਣ ਵਾਲੇ ਐੱਨ. ਡੀ. ਏ., ਟੀ. ਈ. ਐੱਸ. ਅਤੇ ਨੇਵਲ ਅਕਾਦਮੀ ਦੇ ਕੋਰਸਾਂ `ਚ ਦਾਖਲੇ ਲਈ ਕਾਲ ਲੈਟਰ ਮਿਲਣ ਦੀ ਉਡੀਕ ਕਰ ਰਹੇ ਹਨ।
Read More : ਪੰਜਾਬ ਸਰਕਾਰ ਨੇ ਲੱਖਾਂ ਲਾਭਪਾਤਰੀਆਂ ਨੂੰ ਦਿੱਤੀ ਵਿੱਤੀ ਸਹਾਇਤਾ : ਬਲਜੀਤ ਕੌਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
