ਛੱਤੀਸਗੜ੍ਹ, 18 ਮਈ 2026 : ਭਾਰਤ ਦੇਸ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਜਿਲਾ ਅੰਬਿਕਾਪੁਰ ਵਿਖੇ ਇਕ ਪਤਨੀ ਵਲੋਂ ਆਪਣੀ ਹੀ ਧਰਮ ਪਤਨੀ ਦੀ ਹੱਤਿਆ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਸੂੁਬੇ ਛੱਤੀਸਗੜ੍ਹ ਦੇ ਜਿਲਾ ਅੰਬਿਕਾਪੁਰ (Ambikapur District) ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਜਿਥੇ ਗਰਭਵਤੀ ਪਤਨੀ ਦੀ ਪਤੀ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ । ਪੋਸਟਮਾਰਟਮ ਰਿਪੋਰਟ ਤੋਂ ਇਹ ਸਾਫ਼ ਹੋਇਆ ਹੈ ਕਿ ਮੁਲਜ਼ਮ ਨੇ ਆਪਣੀ ਪਤਨੀ ਦੇ ਗੁਪਤ ਅੰਗ ’ਚ ਲਗਭਗ 10 ਇੰਚ ਲੰਬੀ ਲੋਹੇ ਦੀ ਰਾਡ ਪਾਈ ਸੀ ।
ਇਸ ਨਾਲ ਮਹਿਲਾ ਦੀ ਬੱਚੇਦਾਨੀ ਫਟ ਗਈ ਤੇ ਗਰਭ ’ਚ ਬੱਚੇ ਸਮੇਤ ਉਸ ਦੀ ਮੌਤ ਹੋ ਗਈ । ਜਦ ਉਹ ਬੇਹੋਸ਼ ਹੋ ਗਈ ਤਾਂ ਉਸ ਨੂੰ ਬਾਈਕ ’ਤੇ ਕੱਪੜੇ ਨਾਲ ਬੰਨ੍ਹ ਕੇ ਅੰਬਿਕਾਪੁਰ ਦੇ ਮੈਡੀਕਲ ਕਾਲਜ ਹਸਪਤਾਲ ਲੈ ਗਿਆ, ਜਿਥੇ ਉਸ ਨੇ ਸੜਕ ਹਾਦਸੇ ਦਾ ਬਹਾਨਾ ਬਣਾਇਆ। ਡਾਕਟਰਾਂ ਨੇ ਜਦ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ ਤਾਂ ਮੁਲਜ਼ਮ ਉਥੋਂ ਭੱਜ ਗਿਆ। ਮੁਲਜ਼ਮ ਅਜੇ ਵੀ ਫਰਾਰ ਹੈ ।
ਪੋਸਟਮਾਰਟਮ ਤੋਂ ਬਾਅਦ ਡਾਕਟਰਾਂ ਨੇ ਕੀਤੀ ਮਹਿਲਾ ਨਾਲ ਕੀ ਕੀ ਹੋਇਆ ਦੀ ਪੁਸ਼ਟੀ
ਪੋਸਟ ਮਾਰਟਮ ਦੌਰਾਨ ਮ੍ਰਿਤਕਾ ਦੇ ਸਰੀਰ ’ਤੇ 18 ਗੰਭੀਰ ਸੱਟਾਂ ਦੇ ਨਿਸਾਨ ਮਿਲੇ ਹਨ । ਫੋਰੈਂਸਿਕ ਸਾਇੰਸ ਵਿਭਾਗ (Department of Forensic Science) ਦੇ ਮੁਖੀ ਡਾ. ਸੰਟੂ ਬਾਗ ਨੇ ਪੁਸ਼ਟੀ ਕੀਤੀ ਕਿ ਮਹਿਲਾ ਦੇ ਗੁਪਤ ਅੰਗ ’ਚੋਂ 10 ਇੰਚ ਦੀ ਲੋਹੇ ਦੀ ਰਾਡ ਬਰਾਮਦ ਹੋਈ। ਜ਼ਿਆਦਾ ਖੂਨ ਵਹਿਣ ਨਾਲ ਮਹਿਲਾ ਤੇ ਉਸ ਦੇ ਬੱਚੇ ਦੀ ਮੌਤ ਹੋਈ ।
ਜੋੜੇ ਦੀ ਪੰਜ ਸਾਲਾ ਬੇਟੀ ਨੇ ਪੁਲਸ ਨੂੰ ਘਟਨਾ ਦੇ ਦਿਨ ਕੀ-ਕੀ ਹੋਇਆ ਸੀ ਇਸ ਦੀ ਜਾਣਕਾਰੀ ਦਿੱਤੀ । ਮ੍ਰਿਤਕਾ ਨੇ ਮੁਲਜ਼ਮ ਨਾਲ ਪ੍ਰੇਮ ਵਿਆਹ ਕੀਤਾ ਸੀ । ਸ਼ਰਾਬ ਦੇ ਨਸ਼ੇ ’ਚ ਅਕਸਰ ਉਹ ਪਤਨੀ ਨਾਲ ਮਾਰਕੁੱਟ ਕਰਦਾ ਸੀ। ਦੋਵਾਂ ਦੇ ਚਾਰ ਬੱਚੇ ਹਨ । ਸੀਨੀਅਰ ਪੁਲਸ ਸੁਪਰਡੈਂਟ ਸਰਗੁਜਾ ਰਾਜੇਸ਼ ਅਗਰਵਾਲ ਨੇ ਦਸਿਆ ਕਿ ਪੁਲਸ ਦੀਆਂ ਦੋ ਟੀਮਾਂ ਮੁਲਜ਼ਮ ਦੀ ਤਲਾਸ਼ ’ਚ ਹਨ ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ।
Read More : ਘਰ ਦੇ ਬਾਹਰ ਖੜ੍ਹੇ ਨੌਜਵਾਨ ਨੂੰ ਗੋਲੀਬਾਰੀ ਕਰਕੇ ਉਤਾਰਿਆ ਮੌਤ ਦੇ ਘਾਟ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
