ਗੈਂਗਸਟਰ ਮੈਨਪਾਲ ਢਿੱਲਾ ਨੂੰ ਮਿਲੀ ਵਿਆਹ ਕਰਵਾਉਣ ਲਈ ਪੈਰੋਲ

Gangster Manpal Dhilla

ਝੱਜਰ, 24 ਸਤੰਬਰ 2026 : ਹਰਿਆਣਾ (Haryana) ਵਿਖੇ ਗੈਂਗਸਟਰ ਮੈਨਪਾਲ ਢਿੱਲਾ ਨੂੰ ਅਦਾਲਤ ਵਲੋਂ ਕੰਬੋਡੀਆ ਦੀ ਲੜਕੀ ਨਾਲ ਵਿਆਹ ਕਰਵਾਉਣ ਲਈ ਪੈਰੋਲ (Parole) ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਝੱਜਰ (Jhajjar) ਵਿਖੇ ਜੋ ਗੈਂਗੋਸਟਰ ਮੈਨਪਾਲ ਢਿੱਲਾ ਨੂੰ ਵਿਆਹ ਕਰਵਾਉਣ ਲਈ ਪੈਰੋਲ ਦਿੱਤੀ ਗਈ ਹੈ ਦਾ ਵਿਆਹ ਕੰਬੋਡੀਆ ਦੀ 36 ਸਾਲਾ ਲੜਕੀ ਮੈਟਾਚਾਨ ਨਾਲ ਹੋਣ ਜਾ ਰਿਹਾ ਹੈ । ਦੱਸਣਯੋਗ ਹੈ ਕਿ ਝੱਜਰ ਵਿਖੇ ਜਿਸ ਗੈਂਗਸਟਰ ਮੈਨਪਾਲ ਦਾ ਵਿਆਹ ਹੋਣ ਜਾ ਰਿਹਾ ਹੈ ਉਸ ਪੈਲੇਸ ਨੂੰ ਪੁਲਸ ਵਲੋਂ ਪੂਰੀ ਤਰ੍ਹਾਂ ਸੁਰੱਖਿਆ ਘੇਰੇ ਵਿਚ ਲੈ ਲਿਆ ਗਿਆ ਹੈ ਅਤੇ ਹਰੇਕ ਆਉਣ ਵਾਲੇ ਵਿਅਕਤੀ ਦੀ ਆਈ. ਡੀ., ਨਾਮ ਅਤੇ ਪਤਾ ਮੋਬਾਇਲ ਨੰਬਰ ਸਮੇਤ ਨੋਟ ਕੀਤਾ ਜਾ ਰਿਹਾ ਹੈ ।

ਕਿਹੜੀ ਜੇਲ ਵਿਚੋਂ ਲਿਆਂਦਾ ਗਿਆ ਹੈ ਮੈਨਪਾਲ ਢਿੱਲਾ ਨੂੰ

ਪ੍ਰਾਪਤ ਸੂਚਨਾ ਮੁਤਾਬਕ ਗੈਂਗਸਟਰ ਮੈਨਪਾਲ ਢਿੱਲਾ (Gangster Manpal Dhilla) ਨੂੰ ਦੁਲੀਨਾ ਜੇਲ ਤੋਂ ਸਖ਼ਤ ਸੁਰੱਖਿਆ ਹੇਠ ਫਾਰਮ ਹਾਊਸ ਵਿਖੇ ਲਿਆਂਦਾ ਗਿਆ ਹੈ । ਜਿਥੇ ਪਰਿਵਾਰ ਨੇ ਵਿਆਹ ਦੀਆਂ ਤਿਆਰੀਆਂ ਕਰਕੇ ਰੱਖੀਆਂ ਹੋਈਆਂ ਹਨ। ਜਾਣਕਾਰੀ ਮੁਤਾਬਕ ਉਕਤ ਸਮਾਗਮ ਵਿਚ 500 ਦੇ ਕਰੀਬ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ ।

ਕਿਵੇਂ ਸੰਪਰਕ ਵਿਚ ਆਈ ਮੇਟਾਚਾਨ

ਉਕਤ ਗੈਂਗਸਟਰ ਜੋ ਕਿ ਸਾਲ 2018 ਵਿਚ ਪੈਰੋਲ ਤੋਂ ਫਰਾਰ ਹੋ ਕੇ ਕੰਬੋਡੀਆ ਭੱਜ ਗਿਆ ਸੀ ਵਲੋਂ ਉਸ ਦੌਰਾਨ ਉਥੇ ਇਕ ਬੀਅਰ ਬਾਰ ਅਤੇ ਰੈਸਟੋਰੈਂਟ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਸੀ, ਜਿਸ ਦੌਰਾਨ ਉਸਦਾ ਕੰਬੋਡੀਆ ਵਾਸੀ ਲੜਕੀ ਮੇਟਾਚਾਨ ਨਾਲ ਪੇ੍ਮ ਹੋ ਗਿਆ, ਜਿਸ ਤੋਂ ਬਾਅਦ ਦੋਵੇ਼ ਇਕੱਠੇ ਰਹਿਣ ਲੱਗੇ ਸਨ, ਜਿਸ ਨਾਲ ਅੱਜ ਉਹ ਸਤ ਫੇਰੇ ਲੈਣ ਜਾ ਰਿਹਾ ਹੈ । ਜਿਕਰਯੋਗ ਹੈ ਕਿ ਵਿਆਹ ਸਵੇਰ ਦੇ 8 ਵਜੇ ਤੱਕ ਜੋਲ ਤੋਂ ਬਾਹਰ ਆਏ ਗੈਂਗਸਟਰ ਮੈਨਪਾਲ ਢਿੱਲਾ ਨੂੰ ਰਾਤ 8 ਵਜੇ ਤੋਂ ਪਹਿਲਾਂ ਵਾਪਸ ਜੇਲ ਜਾਣਾ ਪਵੇਗਾ ।

Read More : ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *