ਤਰਨਤਾਰਨ, 24 ਸਤੰਬਰ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਇਕ ਛੋਟੀ ਜਿਹੀ ਗੱਲ ਤੇ ਭੜਕੇ ਪੁੱਤਰ ਨੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਆਪਣੀ ਮਾਂ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਹੈ ।
ਘਟਨਾ ਨੂੰ ਅੰਜਾਮ ਦੇਣ ਵਾਲਾ ਪੁੱਤਰ ਹੋਇਆ ਮੌਕੇ ਤੋਂ ਫਰਾਰ
ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਜਿਲੇ ਵਿਚ ਜੋ ਸ਼ਰਾਬ ਦੇ ਨਸ਼ੇ ਵਿਚ ਟੱਲੀ ਇਕ ਪੁੱਤਰ ਵਲੋਂ ਮਾਮੂਲੀ ਜਿਹੀ ਗੱਲ ‘ਤੇ ਹੋਈ ਬਹਿਸਬਾਜੀ ਦੌਰਾਨ ਭੜਕੇ ਨੌਜਵਾਨ ਵਲੋਂ ਜੋ ਆਪਣੀ ਹੀ ਮਾਂ ਦਾ ਚਾਕੂਆਂ ਨਾਲ ਹਮਲਾ (Knife attack) ਕਰਕੇ ਕਤਲ ਕਰ ਦਿੱਤਾ ਗਿਆ ਹੈ ਵਲੋਂ ਬੇਸ਼ਕ ਉਸ ਸਮੇਂ ਮੌਕੇ ਤੋਂ ਫਰਾਰ ਹੋਇਆ ਗਿਆ ਸੀ ਨੂੰ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਗ੍ਰਿਫ਼ਤਾਰ (Arrested) ਕਰ ਲਿਆ ਹੈ ।
ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ
ਪ੍ਰਾਪਤ ਸੂਚਨਾ ਮੁਤਾਬਕ ਉਕਤ ਵਾਪਰੇ ਕਤਲ ਦੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਸ ਮਹਿਲਾ ਦਾ ਉਸਦੇ ਪੁੱਤਰ ਵਲੋਂ ਕਤਲ ਕੀਤਾ ਗਿਆ ਹੈ ਉਹ ਮਹਿਲਾ ਉਸ ਨੌਜਵਾਨ ਦੀ ਸੌਤੇਲੀ ਮਾਂ ਹੈ । ਪਰਿਕਾਰਕ ਮੈਂਬਰਾਂ ਨੇ ਦੱਸਿਆ ਕਿ ਹਮਲਾ ਇੰਨਾਂ ਜਬਰਦਸਤ ਸੀ ਕਿ ਮਹਿਲਾ ਦੀ ਮੌਕੇ ‘ਤੇ ਮੌਤ ਹੋ ਗਈ ।
ਪੁਲਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਲਿਆ ਘਟਨਾ ਦਾ ਜਾਇਜ਼ਾ
ਪੁੱਤਰ ਵਲੋਂ ਮਾਂ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਸਬੰਧੀ ਪਤਾ ਚਲਦਿਆਂ ਪੁਲਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪੁਲਸ ਵਲੋਂ ਪੀੜ੍ਹਤ ਦੇ ਬਿਆਨ ਦਰਜ ਕਰ ਲਏ ਗਏ ਹਨ । ਪੁਲਸ ਨੇ ਨੌਜਵਾਨ ਵਿਰੁੱਧ ਕੇਸ ਦਰਜ (Case registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।
Read More : ਕਿਰਾਏ ਨੂੰ ਲੈ ਕੇ ਹੋਏ ਵਿਵਾਦ `ਚ ਆਟੋ-ਰਿਕਸ਼ਾ ਚਾਲਕ ਦਾ ਕੁੱਟ-ਕੁੱਟ ਕੇ ਕਤਲ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
