ਫੋਨ ਦੇਣ ਤੋਂ ਇਨਕਾਰ ਕਰਨ ਤੇ ਦੋਸਤ ਨੂੰ ਸੁੱਟਿਆ ਪਹਾੜੀ ਤੋਂ ਸੁੱਟਿਆ ਹੇਠਾਂ

Fridabad Murder

ਫਰੀਦਾਬਾਦ, 7 ਅਕਤੂਬਰ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਫੋਨ ਦੇਣ ਤੋਂ ਇਨਕਾਰ ਕਰਨ ‘ਤੇ ਦੋਸਤ ਨੇ ਦੋਸਤ ਨੂੰ ਪਹਾੜੀ ਤੋਂ ਹੇਠਾਂ ਸੁੱਟ ਕੇ ਉਸਦਾ ਕਤਲ (Murder) ਕਰ ਦਿੱਤਾ ।

ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਫਰੀਦਾਬਾਦ (Faridabad) ਵਿਖੇ ਜੋ ਇਕ ਦੋਸਤ ਵਲੋਂ ਦੂਸਰੇੇ ਦੋਸਤ ਨੂੰ ਫੋਨ ਦੇਣ ਤੋਂ ਇਨਕਾਰ ਕਰ ਦੇਣ ‘ਤੇ ਪਹਾੜੀ ਤੋਂ ਹੇਠਾਂ ਸੁੱਟ ਕੇ ਜਾਨੋਂ ਹੀ ਮਾਰ ਦਿੱਤਾ ਗਿਆ ਹੈ ਦੀ ਪਛਾਣ ਰਾਜ ਕੁਮਾਰ ਦੇ ਤੌਰ ‘ਤੇ ਹੋਈ ਹੈ ।

ਕੀ ਕਾਰਨ ਸਾਹਮਣੇ ਆਇਆ ਪੁਲਸ ਜਾਂਚ ਵਿਚ

ਪੁਲਸ ਵਲੋਂ ਉਕਤ ਘਟਨਾਕ੍ਰਮ ਦੀ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਰਾਜ ਕੁਮਾਰ ਸਿਰੋਹੀ ਪਿੰਡ ਵਿਚ ਇਕ ਝੀਲ ਨੇੜੇ ਸੈਲਫੀ ਲੈ ਰਿਹਾ ਸੀ ਕਿ ਮੁਫਿਦ ਨੂੰ ਤਸਵੀਰਾਂ ਪਸੰਦ ਆਈਆਂ ਅਤੇ ਉਸਨੇ ਰਾਜਕੁਮਾਰ ਦਾ ਫੋਨ ਮੰਗ ਲਿਆ । ਰਾਜਕੁਮਾਰ ਵੱਲੋਂ ਆਪਣਾ ਮੋਬਾਈਲ ਫੋਨ ਦੇਣ ਤੋਂ ਇਨਕਾਰ ਕਰਨ `ਤੇ ਦੋਵਾਂ ਵਿਚਕਾਰ ਝਗੜਾ ਹੋ ਗਿਆ । ਗੁੱਸੇ ਵਿੱਚ ਆ ਕੇ ਮੁਫੀਦ ਨੇ ਰਾਜਕੁਮਾਰ ਨੂੰ 72 ਫੁੱਟ ਉੱਚੀ ਪਹਾੜੀ ਤੋਂ ਹੇਠਾਂ ਧੱਕਾ ਦੇ ਦਿੱਤਾ। ਰਾਜਕੁਮਾਰ ਡੂੰਘੀ ਖੱਡ ਵਿੱਚ ਚੱਟਾਨਾਂ ਵਿਚਕਾਰ ਜਾ ਡਿੱਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ।

ਮੁਫੀਦ ਨੇ ਕੀਤਾ ਪੁਲਸ ਨੂੰ ਕਹਾਣੀ ਘੜ ਕੇ ਗੁੁੰਮਰਾਹ

ਪ੍ਰਾਪਤ ਸੂਚਨਾ ਮੁਤਾਬਕ ਮੁਲਜ਼ਮ ਮੁਫੀਦ ਨੇ ਰਾਜਕੁਮਾਰ ਦੇ ਝੀਲ ਵਿੱਚ ਡੁੱਬਣ ਦੀ ਝੂਠੀ ਕਹਾਣੀ ਘੜ ਕੇ ਲਗਭਗ 20 ਘੰਟਿਆਂ ਤੱਕ ਪਰਿਵਾਰ ਅਤੇ ਪੁਲਸ ਨੂੰ ਗੁੰਮਰਾਹ ਕੀਤਾ । ਇੱਥੋਂ ਤੱਕ ਕਿ ਉਹ ਝੀਲ ਵਿੱਚ ਉਸ ਦੀ ਭਾਲ ਕਰਨ ਲਈ ਪੁਲਿਸ ਦੇ ਨਾਲ ਵੀ ਸ਼ਾਮਲ ਹੋਇਆ। ਉਹ ਦੋਵੇਂ ਲਗਭਗ 12 ਸਾਲਾਂ ਤੋਂ ਦੋਸਤ ਸਨ । ਉਸ ਦੇ ਲਗਾਤਾਰ ਬਦਲਦੇ ਬਿਆਨਾਂ ਕਾਰਨ ਪੁਲਸ ਨੂੰ ਉਸ ‘ਤੇ ਸ਼ੱਕ ਹੋ ਗਿਆ । ਸਖ਼ਤ ਪੁੱਛਗਿੱਛ ਦੌਰਾਨ ਉਸ ਨੇ ਕਤਲ ਦਾ ਜੁਰਮ ਕਬੂਲ ਕਰ ਲਿਆ । ਉਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਮੰਗਲਵਾਰ ਰਾਤ ਨੂੰ ਝੀਲ ਤੋਂ ਲਗਭਗ 200 ਮੀਟਰ ਦੂਰ ਪੱਥਰਾਂ ਦੇ ਵਿਚਕਾਰੋਂ ਰਾਜਕੁਮਾਰ ਦੀ ਲਾਸ਼ ਬਰਾਮਦ ਕੀਤੀ ਗਈ । ਪੁਲਸ ਨੇ ਮੁਫੀਦ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।

Read More : ਫ਼ਰੀਦਾਬਾਦ ਦੇ ਬੱਲਭਗੜ੍ਹ ਵਿੱਚ ਵਿਅਕਤੀ ਦਾ ਕਤਲ, ਦੂਜਾ ਵਿਅਕਤੀ ਗੰਭੀਰ ਜ਼ਖਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *