ਸਰਕਾਰੀ ਹਥਿਆਰ ਸਾਫ ਕਰਦੇ ਸਮੇਂ ਗੋਲੀ ਚੱਲਣ ਨਾਲ ਹੋਈ ਪੁਲਸ ਅਧਿਕਾਰੀ ਦੀ ਮੌਤ

ASI Death

ਪਠਾਨਕੋਟ, 7 ਅਕਤੂਬਰ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਦੇ ਡਵੀਜਨ ਨੰ 2 ਵਿਖੇ ਅੱਜ਼ ਸਵੇਰ ਵੇਲੇ ਇਕ ਪੁਲਸ ਅਧਿਕਾਰੀ ਦੀ ਸਰਕਾਰੀ ਹਥਿਆਰ ਸਾਫ ਕਰਦੇ ਸਮੇਂ ਗੋਲੀ ਚੱਲਣ ਨਾਲ ਮੌਤ (Death) ਹੋ ਗਈ ਹੈ।

ਕੌਣ ਹੈ ਇਹ ਪੁਲਸ ਅਧਿਕਾਰੀ

ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਦੇ ਡਵੀਜਨ ਨੰਬਰ 2 ਵਿਖੇ ਜੋ ਇਕ ਸਰਕਾਰੀ ਹਥਿਆਰ ਨੂੰ ਸਾਫ ਕਰਦੇ ਵੇਲੇ ਏ. ਐਸ. ਆਈ. (A.S.I.) ਰੈਂਕ ਦੇ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਹੈ ਦੀ ਪਛਾਣ ਰਾਮ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਏ. ਐਸ. ਆਈ. ਰਾਮ ਸਿੰਘ ਦੀ ਡਿਊਟੀ ਰਾਤ ਦੀ ਸੀ।

ਕੀ ਦੱਸਿਆ ਸਬ-ਇੰਸਪੈਕਟਰ ਨੇ

ਉਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਡਵੀਜ਼ਨ ਨੰ. 2 ਦੇ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰਾਮ ਸਿੰਘ (Ram Singh) ਰਾਤ ਦੀ ਡਿਊਟੀ `ਤੇ ਮੁਨਸ਼ੀ ਵਜੋਂ ਤਾਇਨਾਤ ਸਨ ਤੇ ਸਵੇਰੇ ਕਰੀਬ ਪੰਜ ਵਜੇ ਉਹ ਉੱਠ ਕੇ ਫ੍ਰੈੱਸ਼ ਹੋਏ ਅਤੇ ਚਾਹ ਪੀਣ ਤੋਂ ਬਾਅਦ ਆਪਣੇ ਦਫ਼ਤਰ ਵਿੱਚ ਆ ਕੇ ਬੈਠ ਗਏ ।

ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਰਾਤ ਦੀ ਡਿਊਟੀ ‘ਤੇ ਤਾਇਨਾਤ ਕਰਮਚਾਰੀ ਆਪਣੇ ਹਥਿਆਰ ਜਮ੍ਹਾਂ ਕਰਵਾਉਂਦੇ ਹਨ ਤੇ ਸਵੇਰ ਦੇ ਸਮੇਂ ਜਦੋਂ ਏ. ਐੱਸ. ਆਈ. ਰਾਮ ਸਿੰਘ ਆਪਣੇ ਹਥਿਆਰ ਨੂੰ ਕੱਪੜੇ ਨਾਲ ਸਾਫ਼ ਕਰ ਰਹੇ ਸਨ, ਉਦੋਂ ਹੀ ਅਚਾਨਕ ਉਨ੍ਹਾਂ ਦੇ ਹੱਥੋਂ ਬਦਕਿਸਮਤੀ ਨਾਲ ਟ੍ਰਿਗਰ ਦੱਬ ਗਿਆ, ਜਿਸ ਨਾਲ ਗੋਲੀ ਚੱਲ (Fire the shot) ਗਈ । ਗੋਲੀ ਸਿੱਧੀ ਉਨ੍ਹਾਂ ਨੂੰ ਜਾ ਲੱਗੀ, ਜਿਸ ਨਾਲ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ ।

ਪੁਲਸ ਨੇ ਕੀਤਾ ਧਾਰਾ 174 ਤਹਿਤ ਕੇਸ ਦਰਜ

ਉਪਰੋਕਤ ਵਾਪਰੀ ਘਟਨਾ ਦੇ ਤੁਰੰਤ ਬਾਅਦ ਪੁਲਿਸ ਅਤੇ ਐੱਫ. ਐੱਸ. ਐੱਲ. ਦੀਆਂ ਟੀਮਾਂ ਨੇ ਮੌਕੇ `ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕ ਦੇਹ ਨੂੰ ਪੋਸਟਮਾਰਟਮ (Postmortem) ਲਈ ਨਜ਼ਦੀਕੀ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ । ਪੁਲਸ ਨੇ ਧਾਰਾ 174 ਤਹਿਤ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪੀ ਜਾਵੇਗੀ ।

Read More : ਹੈਡ ਕਾਂਸਟੇਲ ਪਿਤਾ ਨੂੰ ਪੁੱਤਰ ਨੇ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *