ਜੰਮੂ-ਕਸ਼ਮੀਰ, 26 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਰਾਜੌਰੀ ਬੱਸ ਸਟੈਂਡ ਵਿਖੇ ਪੁਲਸ ਵਲੋਂ ਇਕ ਮਹਿਲਾ ਤਸਕਰ ਨੂੰ ਹਜ਼ਾਰਾਂ ਗੋਲੀਆਂ ਤੇ ਨਕਦੀ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੌਣ ਹੈ ਇਹ ਮਹਿਲਾ
ਮਿਲੀ ਜਾਣਕਾਰੀ ਅਨੁਸਾਰ ਰਾਜੌਰੀ ਬੱਸ ਸਟੈਂਡ (Rajouri Bus Stand) ਵਿਖੇ ਜੋ ਪੁਲਸ ਚੌਂਕੀ ਸਿਟੀ ਦੀ ਟੀਮ ਵਲੋਂ ਜੋ ਰੂਟੀਨ ਗਸ਼ਤ ਦੌਰਾਨ ਕੀਤੀ ਗਈ ਚੈਕਿੰਗ ਦੇ ਚਲਦਿਆਂ ਜਦੋਂ ਇਕ ਮਹਿਲਾ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਵੱਡੀ ਮਾਤਰਾ ਵਿਚ ਗੋਲੀਆਂ ਅਤੇ ਨਗਦੀ ਬਰਾਮਦ ਕੀਤੀ ਗਈ ਹੈ ਵਿਚ ਮਹਿਲਾ ਦੀ ਪਛਾਣ 26 ਸਾਲਾ ਆਰਤੀ ਸ਼ਰਮਾ ਦੇ ਤੌਰ ‘ਤੇ ਹੋਈ ਹੈ ।
ਕੀ ਕੀ ਕਿੰਨੀ ਮਾਤਰਾ ਵਿਚ ਕੀਤਾ ਗਿਆ ਮਹਿਲਾ ਕੋਲੋਂ ਬਰਾਮਦ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਕੋਲੋਂ ਪੁਲਸ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਬੈਗ ਵਿਚੋਂ ਟੈਪੈਂਟਾਡੋਲ ਹਾਈਡ੍ਰੋਕਲੋਰਾਈਡ (Tapentadol Hydrochloride) ਦੇ 100 ਪੱਤੇ, ਪ੍ਰੇਗਾਬਾਲਿਨ ਦੇ 70 ਪੱਤੇ ਅਤੇ 17 ਹਜ਼ਾਰ 570 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ । ਉਪਰੋਕਤ ਮਹਿਲਾ ਵਿਰੁੱਧ ਪੁਲਸ ਵਲੋਂ ਰਾਜੌਰੀ ਪੁਲਸ ਸਟੇਸ਼ਨ ਵਿਖੇ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ (Case registered) ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
Read More : ਕਾਊਂਟਰ ਇੰਟੈਲੀਜੈਂਸ ਨੇ ਚਾਰ ਵਿਅਕਤੀਆਂ ਨੂੰ ਕੀਤਾ ਹੈਰੋਇਨ ਸਮੇਤ ਗ੍ਰਿਫ਼ਤਾਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਹਜ਼ਾਰਾਂ ਗੋਲੀਆਂ ਤੇ ਨਗਦੀ ਸਮੇਤ ਰਾਜੌਰੀ ਵਿਖੇ ਮਹਿਲਾ ਤਸਕਰ ਗ੍ਰਿਫ਼ਤਾਰ”