ਬਟਾਲਾ, 26 ਸਤੰਬਰ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur District) ਦੇ ਸ਼ਹਿਰ ਬਟਾਲਾ ਦੀ ਫਰੈਂਡ ਕਾਲੋਨੀ ਵਿਚ ਬੀਤੀ ਰਾਤ ਇਕ ਘਰ ਵਿਚ ਮਾ-ਧੀ ਦੀਆਂ ਲਾਸ਼ਾਂ (Corpses) ਮਿਲਣ ਦਾ ਸਮਾਚਾਰ ਹੈ ।
ਕੌਣ ਹਨ ਦੋਵੇਂ ਜਣੀਆਂ
ਮਿਲੀ ਜਾਣਕਾਰੀ ਅਨੁਸਾਰ ਬਟਾਲਾ (Batala) ਦੇ ਅਲੀਵਾਲ ਰੋਡ ਸਥਿਤ ਫਰੈਂਡ ਕਲੋਨੀ ਵਿੱਚ ਜੋ ਸ਼ਨੀਵਾਰ ਨੂੰ ਇਕ ਘਰ ਵਿਚ ਮਾਂ ਤੇ ਧੀ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਵਿਚ ਦੋਵੇਂ ਮ੍ਰਿਤਕਾਂ ਦੀ ਪਛਾਣ ਬਬਲੀ ਅਤੇ ਉਸ ਦੀ ਬੇਟੀ ਤਮੰਨਾ ਵਜੋਂ ਦੱਸੀ ਜਾ ਰਹੀ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਅਤੇ 112 ਦੀ ਟੀਮ ਮੌਕੇ ’ਤੇ ਪਹੁੰਚੀ । ਪੁਲਸ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।
ਕੀ ਦੋਸ਼ ਲਗਾਇਆ ਮ੍ਰਿਤਕ ਮਹਿਲਾ ਦੇ ਭਰਾ ਨੇ
ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਮ੍ਰਿਤਕ ਬਬਲੀ ਦੇ ਭਰਾ ਵਿਜੇ ਨੇ ਦੋਸ਼ ਲਗਾਇਆ ਕਿ ਉਸ ਦੀ ਭੈਣ ਅਤੇ ਭਾਣਜੀ ਦਾ ਕਤਲ ਉਸ ਦੇ ਜੀਜਾ ਜਸਵਿੰਦਰ ਮਸੀ ਵੱਲੋਂ ਕੀਤਾ ਗਿਆ ਹੈ । ਵਿਜੇ ਅਨੁਸਾਰ ਜਸਵਿੰਦਰ ਪਹਿਲਾਂ ਪਿੰਡ ਕੈਰੋਵਾਲ ਵਿੱਚ ਰਹਿੰਦਾ ਸੀ ਪਰ ਕੁਝ ਸਮਾਂ ਪਹਿਲਾਂ ਬਟਾਲਾ ਵਿੱਚ ਕਿਰਾਏ ਦਾ ਮਕਾਨ ਲੈ ਕੇ ਫਰੈਂਡ ਕਾਲੋਨੀ ਵਿੱਚ ਰਹਿਣ ਲੱਗ ਪਿਆ ਸੀ । ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਘਰ ਵਿੱਚ ਪਿਛਲੇ ਕਾਫੀ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ ।
ਪੁਲਸ ਵਲੋਂ ਕੀਤੀ ਜਾ ਰਹੀ ਹੈ ਵੱਖ-ਵੱਖ ਪਹਿਲੂਆਂ ‘ਤੇ ਜਾਂਚ
ਘਟਨਾ ਵਾਲੀ ਥਾਂ ’ਤੇ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਲਖਬੀਰ ਸਿੰਘ, ਏ. ਐੱਸ. ਆਈ. ਸੁਖਦੇਵ ਸਿੰਘ ਅਤੇ ਏ. ਐੱਸ. ਆਈ. ਰਾਜਕੁਮਾਰ ਸਮੇਤ ਪੁਲਸ ਟੀਮਾਂ ਪਹੁੰਚੀਆਂ, ਜਿਨ੍ਹਾਂ ਵਲੋਂ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਨੇੜਲੇ ਇਲਾਕੇ ਵਿੱਚ ਲੱਗੇ ਸੀ. ਸੀ. ਟੀ.ਵੀ. ਕੈਮਰਿਆਂ (CCTV cameras) ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ । ਕਤਲ (Murder) ਦੇ ਅਸਲ ਕਾਰਨਾਂ ਅਤੇ ਘਟਨਾ ਵਿੱਚ ਕਿਸ ਦੀ ਭੂਮਿਕਾ ਹੈ, ਇਸ ਬਾਰੇ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ।
Read More : ਤਰਨਤਾਰਨ ਵਿਖੇ ਅਕਾਲੀ ਸਰਪੰਚ ਦੇ ਪਤੀ ਦਾ ਕੀਤਾ ਗੋਲੀ ਮਾਰ ਕੇ ਕਤਲ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
