ਨਹਿਰ ਵਿੱਚ ਡੁੱਬ ਰਹੇ ਪੁੱਤ ਨੂੰ ਬਚਾਉਣ ਲਈ ਪਿਤਾ ਨੇ ਮਾਰੀ ਛਾਲ

Canal

ਫਤਿਹਾਬਾਦ, 6 ਜੁਲਾਈ 2026 : ਭਾਰਤ ਦੇਸ ਦੇ ਸੂਬੇ ਹਰਿਆਣਾ (Haryana) ਦੇ ਜਿਲਾ ਫਤਿਹਾਬਾਦ ਦੇ ਪਿੰਡ ਬੀਘੜ ਵਿਖੇ ਪਿਤਾ ਵਲੋਂ ਆਪਣੇ ਪੁੱਤ ਨੂੰ ਬਚਾਉਣ ਲਈ ਛਾਲ ਮਾਰ ਛਾਲ ਮਾਰ (Jump) ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਜਿਲ੍ਹੇ ਦੇ ਪਿੰਡ ਬੀਘੜ (Village Bighar) ਵਿੱਚ ਨਹਿਰ ਵਿੱਚ ਨਹਾਉਂਦੇ ਸਮੇਂ ਤੇਜ਼ ਵਹਾਅ ਵਿੱਚ ਡੁੱਬ ਰਹੇ ਆਪਣੇ 17 ਸਾਲਾ ਪੁੱਤ ਨੂੰ ਬਚਾਉਣ ਲਈ ਪਿਤਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਹਿਰ ਵਿੱਚ ਛਾਲ ਮਾਰ ਦਿੱਤੀ । ਕਾਫ਼ੀ ਦੇਰ ਤੱਕ ਦੋਵੇਂ ਜਿ਼ੰਦਗੀ ਅਤੇ ਮੌਤ ਨਾਲ ਜੂਝਦੇ ਰਹੇ, ਪਰ ਆਖ਼ਿਰਕਾਰ ਪਾਣੀ ਦੇ ਤੇਜ਼ ਵਹਾਅ ਨੇ ਦੋਵਾਂ ਨੂੰ ਆਪਣੇ ਨਾਲ ਰੁੜ੍ਹਾ ਲਿਆ । ਜਾਣਕਾਰੀ ਅਨੁਸਾਰ ਨੇਪਾਲ ਨਿਵਾਸੀ ਵਿਸ਼ਨੂ ਪਿੰਡ ਬੀਘੜ ਦੇ ਇੱਕ ਪੋਲਟਰੀ ਫਾਰਮ ‘ਤੇ ਕੰਮ ਕਰਦਾ ਹੈ । ਸ਼ਨੀਵਾਰ ਦੁਪਹਿਰ ਉਹ ਆਪਣੇ 17 ਸਾਲਾ ਪੁੱਤ ਸੁਭਾਸ਼ ਅਤੇ ਇੱਕ ਹੋਰ ਸਾਥੀ ਬੀਰ ਨਾਲ ਬੀਘੜ ਨਹਿਰ ‘ਤੇ ਨਹਾਉਣ ਗਿਆ ਸੀ । ਨਹਾਉਂਦੇ ਸਮੇਂ ਅਚਾਨਕ ਸੁਭਾਸ਼ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬਣ ਲੱਗ ਪਿਆ ।

ਕੀ ਦੱਸਿਆ ਪ੍ਰਤੱਖਦਰਸ਼ੀਆਂ ਨੇ

ਪੁੱਤ ਨੂੰ ਬਚਾਉਣ ਲਈ ਵਿਸ਼ਨੂ ਨੇ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ । ਪ੍ਰਤੱਖਦਰਸ਼ੀਆਂ ਦੇ ਅਨੁਸਾਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਦੋਵਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਦੇਖਦੇ ਹੀ ਦੇਖਦੇ ਦੋਵੇਂ ਤੇਜ਼ ਵਹਾਅ ਵਿੱਚ ਲਾਪਤਾ ਹੋ ਗਏ । ਉਨ੍ਹਾਂ ਦੇ ਸਾਥੀ ਬੀਰ ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਪਰ ਜਦੋਂ ਉਸ ਦੀ ਆਪਣੀ ਜਾਨ ਖ਼ਤਰੇ ਵਿੱਚ ਪੈ ਗਈ ਤਾਂ ਉਹ ਕਿਸੇ ਤਰ੍ਹਾਂ ਬਾਹਰ ਨਿਕਲ ਆਇਆ ।

ਗੋਤਾਖੋਰਾਂ ਨੇ ਕੀਤੀ ਸੀ ਤਲਾਸ਼ੀ ਮੁਹਿੰਮ ਸ਼ੁਰੂ

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਸਥਾਨਕ ਗੋਤਾਖੋਰਾਂ (Divers) ਦੀ ਮਦਦ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਪਰ ਕੋਈ ਸਫ਼ਲਤਾ ਨਹੀਂ ਮਿਲੀ । ਇਸ ਤੋਂ ਬਾਅਦ ਹਿਸਾਰ ਤੋਂ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (State Disaster Response Force) (ਐੱਸ. ਡੀ. ਆਰ. ਐੱਫ.) ਦੀ ਟੀਮ ਨੂੰ ਬੁਲਾਇਆ ਗਿਆ ।

ਟੀਮ ਨੇ ਦੇਰ ਸ਼ਾਮ ਤੱਕ ਸਰਚ ਅਭਿਆਨ ਚਲਾਇਆ ਪਰ ਪਿਤਾ-ਪੁੱਤਰ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਸੀ । ਦੱਸਿਆ ਜਾ ਰਿਹਾ ਹੈ ਕਿ ਸੁਭਾਸ਼ ਕਰੀਬ 10 ਦਿਨ ਪਹਿਲਾਂ ਹੀ ਨੇਪਾਲ ਤੋਂ ਆਪਣੇ ਪਿਤਾ ਕੋਲ ਆਇਆ ਸੀ । ਉੱਥੇ ਹੀ ਸਦਰ ਥਾਣਾ ਮੁਖੀ ਪ੍ਰਹਿਲਾਦ ਰਾਏ ਨੇ ਦੱਸਿਆ ਕਿ ਐਤਵਾਰ ਸ਼ਾਮ ਤੱਕ ਵੀ ਦੋਵਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ।

Read More : ਝੀਲ ਵਿੱਚ ਡੁੱਬ ਰਹੇ ਦੋਸਤਾਂ ਨੂੰ ਬਚਾਉਂਦੇ ਸਮੇਂ ਨੌਜਵਾਨ ਖੁਦ ਡੁੱਬਿਆ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *