ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਇੱਕੋ ਸਮੇਂ ਦੋ ਥਾਵਾਂ ‘ਤੇ ਰੇਡ

Enforcement Directorate

ਪਠਾਨਕੋਟ, 16 ਜੁਲਾਈ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਵਿਖੇ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਇੱਕੋ ਸਮੇਂ ਦੌਰਾਨ ਦੋ ਥਾਵਾਂ ‘ਤੇ ਛਾਪੇਮਾਰੀ (Raid) ਕੀਤੀ ਗਈ ਹੈ ।

ਕਿਸ ਕਿਸ ‘ਤੇ ਕੀਤੀ ਗਈ ਹੈ ਛਾਪੇਮਾਰੀ

ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਜੋ ਪਠਾਨਕੋਟ ਵਿਖੇ ਇੱਕੋ ਸਮੇਂ ਵੱਖ-ਵੱਖ ਟੀਮਾਂ ਰਾਹੀਂ ਦੋ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਗਈ ਹੈ ਦੌਰਾਨ ਪਹਿਲੀ ਰੇਡ ਇਕ ਸਟੋਨ ਕਰੈਸ਼ਰ ਕਾਰੋਬਾਰੀ ਦੇ ਟਿਕਾਣਿਆਂ ਤੇ ਅਤੇ ਦੂਸਰੀ ਰੇਡ ਇਕ ਪ੍ਰਾਪਰਟੀ ਡੀਲਰ ‘ਤੇ ਕੀਤੀ ਗਈ ਦੱਸਿਆ ਜਾ ਰਿਹਾ ਹੈ ।

ਕੀ ਕਾਰਨ ਹੈ ਈ. ਡੀ. ਦੀ ਛਾਪੇਮਾਰੀ ਦਾ

ਪਠਾਨਕੋਟ ਵਿਖੇ ਜੋ ਈ. ਡੀ. ਦੀ ਟੀਮ ਵਲੋਂ ਇਕ ਸਟੋਨ ਕਰੈਸ਼ਰ ਕਾਰੋਬਾਰੀ (Stone crusher businessman) ਤੇ ਦੂਸਰਾ ਪ੍ਰਾਪਰਟੀ ਡੀਲਰ (Property Dealer) ‘ਤੇ ਛਾਪੇਮਾਰੀ ਕੀਤੀ ਗਈ ਹੈ ਦੇ ਪਿੱਛੇ ਕੀ ਕਾਰਨ ਹੈ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ ਪ੍ਰੰਤੂ ਈ. ਡੀ. ਵਲੋਂ ਜਾਣਕਾਰੀ ਮੁਤਾਬਕ ਸਟੋਨ ਕਰੈਸ਼ਰ ਕਾਰੋਬਾਰੀ ਦੇ ਪਿੰਡ ਗੁੱਗਰਾਂ, ਕੀੜੀ ਅਤੇ ਦਤਿਆਲ ‘ਚ ਸਥਿਤ ਸਟੋਨ ਕਰੈਸ਼ਰ ਯੂਨਿਟਾਂ ‘ਤੇ ਅਤੇ ਤਾਰਾਗੜ੍ਹ ‘ਚ ਇੱਕ ਪ੍ਰਾਪਰਟੀ ਡੀਲਰ ਦੇ ਟਿਕਾਣਿਆਂ ‘ਤੇ ਬੰਦ ਦਰਵਾਜਿ਼ਆਂ ਪਿੱਛੇ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ ।

Read More : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਜੀਰਕਪੁਰ ਵਿਖੇ ਸਵੇੇਰੇ ਸਵੇਰੇ ਛਾਪੇਮਾਰੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *