ਚਨਾਬ ਨਦੀ `ਚ ਗੱਡੀ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਤੇ ਚਾਰ ਜਖਮੀ

Himachal accident

ਹਿਮਾਚਲ ਪ੍ਰਦੇਸ਼, 20 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਲਾਹੌਲ ਸਪੀਤੀ ਦੇ ਪਿੰਡ ਤਿੰਦੀ ਨੇੜੇ ਚਨਾਬ ਨਦੀ ਵਿਚ ਵਾਹਨ ਡਿੱਗਣ ਕਾਰਨ ਤਿੰਨ ਦੀ ਮੌਤ ਹੋ ਗਈ ਹੈ ।

ਕੌਣ ਕੌਣ ਹਨ ਮ੍ਰਿਤਕਾਂ ਵਿਚ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜਿ਼ਲ੍ਹੇ ਦੇ ਤਿੰਦੀ ਪਿੰਡ ਨੇੜੇ ਲੰਘੇ ਦਿਨਾਂ ਐਤਵਾਰ ਨੂੰ ਜੋ ਇਕ ਗੱਡੀ ਦੇ ਬੇਕਾਬੂ ਹੋ ਕੇ ਚਨਾਬ ਨਦੀ ਵਿੱਚ ਡਿੱਗਣ (Falling into the Chenab River) ਦਾ ਘਟਨਾਕ੍ਰਮ ਵਾਪਰਨ ਨਾਲ ਦੋ ਸਕੇ ਭਰਾਵਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਤੇ ਚਾਰ ਵਿਅਕਤੀ ਗੰਭੀਰ ਜਖਮੀ ਹੋ ਗਏ ਹਨ ਵਿਚ ਮ੍ਰਿਤਕਾਂ ਦੀ ਪਛਾਣ ਸਿ਼ਵ ਕੁਮਾਰ, ਅਜੇ ਅਤੇ ਕਾਰਤਿਕ ਵਾਸੀ ਸ਼ਾਲਗ੍ਰਾਂ ਵਜੋਂ ਹੋਈ ਹੈ। ਜਦੋਂ ਕਿ ਜ਼ਖਮੀਆਂ ਦੀ ਪਛਾਣ ਰੋਹਿਤ, ਪੁਸ਼ਪੇਂਦਰ (ਡਰਾਈਵਰ), ਸਮੀਰ ਅਤੇ ਵਿਵੇਕ ਵਜੋਂ ਹੋਈ ਹੈ । ਜਾਣਕਾਰੀ ਮੁਤਾਬਕ ਸਮੁੱਚੇ ਜ਼ਖਮੀਆਂ ਨੂੰ ਉਦੈਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ।

ਕੀ ਜਾਣਕਾਰੀ ਦਿੱਤੀ ਜਿਲਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ

ਉਕਤ ਵਾਪਰੇ ਸੜਕ ਹਾਦਸੇ (Road Accidents) ਸਬੰਧੀ ਜਿਲ੍ਹਾ ਐਮਰਜੈਂਸੀ ਆਪਰੇਸ਼ਨ ਸੈਂਟਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਗੱਡੀ ਤਿੰਦੀ ਨੇੜੇ ਅਚਾਨਕ ਬੇਕਾਬੂ ਹੋ ਗਈ ਅਤੇ ਸਿੱਧੀ ਨਦੀ ‘ਚ ਜਾ ਡਿੱਗੀ । ਗੱਡੀ ਵਿੱਚ ਕੁੱਲ 7 ਲੋਕ ਸਵਾਰ ਸਨ । ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮਾਲ ਅਧਿਕਾਰੀ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ । ਪੁਲਸ ਮੁਤਾਬਕ ਮਰਨ ਵਾਲਿਆਂ ‘ਚ ਦੋ ਸਕੇ ਭਰਾ ਵੀ ਸ਼ਾਮਲ ਹਨ ।

Read More : ਪੰਜਾਬੀ ਮੂਲ ਦੇ ਡਰਾਈਵਰ ਦੀ ਸਾਊਦੀ ਅਰਬ ਵਿਖੇ ਸੜਕ ਹਾਦਸੇ ਵਿਚ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *