ਜੰਤਰ ਮੰਤਰ ਤੋਂ ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਦਿੱਲੀ ਪੁਲਸ

Wangchuk

ਨਵੀਂ ਦਿੱਲੀ, 18 ਜੁਲਾਈ 2026 : ਨਵੀਂ ਦਿੱਲੀ (New Delhi) ਵਿਖੇ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ ਸੋਨਮ ਵਾਂਗਚੁੱਕ (Sonam Wangchuk) ਨੂੰ ਦਿੱਲੀ ਪੁਲਸ ਵਲੋਂ ਚੁੱਕ ਕੇ ਹਸਪਤਾਲ ਲਿਜਾਏ ਜਾਣ ਦਾ ਸਮਾਚਾਰ ਹੈ ।

ਕਿੰਨੇ ਦਿਨਾਂ ਤੋਂ ਭੁੱਖ ਹੜ੍ਹਤਾਲ ‘ਤੇ ਬੈਠੇ ਸੀ ਵਾਂਗਚੁੱਕ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਜੰਤਰ-ਮੰਤਰ (Jantar Mantar) ‘ਤੇ ਪਿਛਲੇ 21 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਜਿਨ੍ਹਾਂ ਨੂੰ ਦਿੱਲੀ ਪੁਲਸ ਨੇ ਅੱਜ ਸਵੇਰੇ ਹਸਪਤਾਲ (Hospital) ਪਹੁੰਚਾਇਆ ਹੈ ਜਾਣਕਾਰੀ ਮੁਤਾਬਕ ਅਜਿਹਾ ਦਿੱਲੀ ਪੁਲਸ ਵਲੋਂ ਹਾਈਕੋਰਟ ਦੇ ਹੁਕਮਾਂ ‘ਤੇ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ‘ਕਾਕਰੋਚ ਜਨਤਾ ਪਾਰਟੀ`(ਸੀ. ਜੇ. ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਸੀ ਕਿ ਜੰਤਰ-ਮੰਤਰ ‘ਤੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਕੁਝ ਲੋਕਾਂ ਨੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ‘ਤੇ ਹਮਲਾ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ ।

ਵਾਂਗਚੁੱਕ ਦੇ ਭੁੱਖ ਹੜ੍ਹਤਾਲ ਤੇ ਬੈਠਣ ਪਿੱਛੇ ਕੀ ਹੈ ਮੁੱਖ ਕਾਰਨ

ਉਨ੍ਹਾਂ ਅਨੁਸਾਰ, ਵਾਂਗਚੁਕ ‘ਤੇ ਪੱਥਰ ਸੁੱਟਿਆ ਗਿਆ ਸੀ, ਪਰ ਉਹ ਜ਼ਖ਼ਮੀ ਨਹੀਂ ਹੋਏ । ਸ਼ੁੱਕਰਵਾਰ ਦੇਰ ਰਾਤ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਦੀਪਕੇ ਨੇ ਕਿਹਾ ਕਿ ਉਸਨੇ ਕੁਝ ਦਿਨ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਪ੍ਰਦਰਸ਼ਨ ਵਿੱਚ ਵਿਘਨ ਪਾਉਣ ਲਈ ਲੋਕਾਂ ਨੂੰ ਭੇਜਿਆ ਜਾਵੇਗਾ । ਉਸਨੂੰ ਇਹ ਜਾਣਕਾਰੀ ਪੁਲਿਸ ਦੇ ਇੱਕ ਅੰਦਰੂਨੀ ਸੂਤਰ ਤੋਂ ਮਿਲੀ ਸੀ । ਦੀਪਕੇ ਨੇ ਅੱਗੇ ਕਿਹਾ ਕਿ ਜੇਕਰ ਵਾਂਗਚੁਕ ਨਾਲ ਕੁਝ ਵੀ ਹੁੰਦਾ ਹੈ ਤਾਂ ਸਰਕਾਰ ਨੂੰ ਜਿ਼ੰਮੇਵਾਰ ਠਹਿਰਾਇਆ ਜਾਵੇਗਾ । ਪੇਪਰ ਲੀਕ ਮਾਮਲੇ ਨੂੰ ਲੈ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਸਮੇਤ ਕਈ ਮੰਗਾਂ ਨੂੰ ਲੈ ਕੇ ਵਾਂਗਚੁਕ ਭੁੱਖ ਹੜਤਾਲ ‘ਤੇ ਹਨ ।

Read More : ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 62 ਔਰਤਾਂ ਦਾ ਬੈਂਕ ਖਾਤਾ ਇੱਕੋ ਨਿਕਲਿਆ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *