ਨਵੀਂ ਦਿੱਲੀ, 19 ਮਈ 2026 : ਲੰਘੇ ਦਿਨੀਂ ਕੇਂਦਰੀ ਜਾਂਚ ਏਜੰਸੀ (Central Investigation Agency) ਵਲੋਂ ਗ੍ਰਿਫ਼ਤਾਰ ਕੀਤੇ ਗਏ ਦੀਪਕ ਸਿੰਗਲਾ ਦਾ ਦਿੱਲੀ ਦੀ ਇਕ ਅਦਾਲਤ ਨੇ ਪੰਚਕੂਲਾ ਦੀ ਜਿਲਾ ਅਦਾਲਤ ਲਈ ਟ੍ਰਾਂਜਿਟ ਰਿਮਾਂਡ (Transit remand) ਦਿੱਤਾ ਹੈ ।
ਕਿਸ ਮਾਮਲੇ ਵਿਚ ਈ. ਡੀ. ਦੀ ਹਿਰਾਸਤ ਵਿਚ ਹਨ ਦੀਪਕ ਸਿੰਗਲਾ
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਓਰੀਐਂਟਲ ਬੈਂਕ ਆਫ ਕਾਮਰਸ ਨਾਲ ਜੁੜੇ 150 ਕਰੋੜ ਰੁਪਏ ਦੇ ਕਰਜ਼ਾ ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਦੀਪਕ ਸਿੰਗਲਾ (Deepak Singla) ਦਾ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਟਰਾਂਜ਼ਿਟ ਰਿਮਾਂਡ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੀ ਇੱਕ ਅਦਾਲਤ ਨੂੰ ਦਿੱਤਾ। ਰਾਤ 10:30 ਵਜੇ ਦੇ ਕਰੀਬ ਦਿੱਤੇ ਗਏ ਇੱਕ ਆਦੇਸ਼ ਵਿੱਚ, ਵਿਸ਼ੇਸ਼ ਜੱਜ ਸੁਸ਼ਾਂਤ ਚੰਗੋਤਰਾ ਨੇ ਈਡੀ ਨੂੰ ਸਿੰਗਲਾ ਨੂੰ ਮੰਗਲਵਾਰ ਦੁਪਹਿਰ 2 ਵਜੇ ਤੱਕ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ।
ਈ. ਡੀ. ਨੇ ਕੀਤੀ ਸੁਣਵਾਈ ਦੌਰਾਨ ਟ੍ਰਾਂਜਿਟ ਰਿਮਾਂਡ ਦੀ ਮੰਗ
ਸੁਣਵਾਈ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ. ) ਨੇ ਸਿੰਗਲਾ ਲਈ ਇੱਕ ਦਿਨ ਦੇ ਟ੍ਰਾਂਜਿ਼ਟ ਰਿਮਾਂਡ ਦੀ ਬੇਨਤੀ ਕੀਤੀ ਸੀ । ਸਿੰਗਲਾ ਨੂੰ ਸੋਮਵਾਰ ਨੂੰ ਓਰੀਐਂਟਲ ਬੈਂਕ ਆਫ ਕਾਮਰਸ ਨਾਲ ਜੁੜੇ 150 ਕਰੋੜ ਰੁਪਏ ਦੇ ਕਰਜ਼ਾ ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ।
Read More : ਈ. ਡੀ. ਨੇ ਕੀਤੀ ਦਿੱਲੀ ਅਤੇ ਗੋਆ ਵਿਖੇ ਛਾਪੇਮਾਰੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
