ਸੀ. ਬੀ. ਆਈ. ਨੇ ਅਬੋਹਰ ਵਿਖੇ ਨਸ਼ਾ ਛੁਡਾਊ ਕੇਂਦਰ ‘ਤੇ ਮਾਰਿਆ ਛਾਪਾ

CBI raids

ਅਬੋਹਰ, 29 ਅਕਤੂਬਰ 2026 : ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. (C.B.I.) ਵਲੋਂ ਅਬੋਹਰ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿਖੇ ਛਾਪੇਮਾਰੀ (Raid) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨਸ਼ਾ ਛੁਡਾਊ ਕੇਂਦਰ ਤੇ ਮਾਰਿਆ ਗਿਆ ਹੈ ਛਾਪਾ

ਮਿਲੀ ਜਾਣਕਾਰੀ ਅਨੁਸਾਰ ਮਾਨਸਾ ਦੇ ਪ੍ਰਸਿੱਧ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨਾਲ ਜੁੜੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ ਦੀ ਟੀਮ ਵਲੋਂ ਜੋ ਅਬੋਹਰ ਦੇ ਸੀਤੋ ਰੋਡ ਸਥਿਤ ਛਾਪਾ ਮਾਰਿਆ ਗਿਆ ਹੈ ਦੀ ਪਛਾਣ ਵਿਸ਼ਵਾਸ ਸੁਭਾਸ਼ ਮਿੱਢਾ ਮੈਮੋਰੀਅਲ ਮਾਨਸਿਕ ਰੋਗ ਤੇ ਨਸ਼ਾ ਛੁਡਾਊ ਕੇਂਦਰ (De-addiction Centre) ਦੇ ਤੌਰ ‘ਤੇ ਹੋਈ ਹੈ ।

ਦੱਸਣਯੋਗ ਹੈ ਕਿ ਕਮਾਂਡੋ ਪੁਲਸ ਨਾਲ ਪਹੁੰਚੀ ਟੀਮ ਨੇ ਦੇਰ ਰਾਤ ਜਾਂਚ ਸ਼ੁਰੂ ਕੀਤੀ, ਜੋ ਅਗਲੀ ਸਵੇਰ ਕਰੀਬ 10 ਵਜੇ ਤੱਕ ਚੱਲੀ । ਇਸ ਦੌਰਾਨ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਸਟਾਕ ਅਤੇ ਵੰਡ ਨਾਲ ਸਬੰਧਤ ਰਿਕਾਰਡ ਦੀ ਪੜ੍ਹਤਾਲ ਕੀਤੀ ਗਈ ।

ਕੀ ਦੱਸਿਆ ਥਾਣਾ ਮੁਖੀ ਨੇ

ਥਾਣਾ ਨੰਬਰ ਇਕ ਦੇ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਕੇਂਦਰ ਵਿਰੁੱਧ ਉਨ੍ਹਾਂ ਕੋਲ ਪਹਿਲਾਂ ਕੋਈ ਸਿਕਿਾਇਤ ਨਹੀਂ ਸੀ । ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਜਾਂ ਕਿਸੇ ਹੋਰ ਵਿਭਾਗ ਨੇ ਇਸ ਕਾਰਵਾਈ ਬਾਰੇ ਸਥਾਨਕ ਪੁਲਸ ਨਾਲ ਨਾ ਤਾਂ ਸੰਪਰਕ ਕੀਤਾ ਅਤੇ ਨਾ ਹੀ ਕੋਈ ਪੁੱਛਗਿੱਛ ਕੀਤੀ । ਉਨ੍ਹਾਂ ਮੁਤਾਬਕ ਇਹ ਉੱਚ ਪੱਧਰੀ ਜਾਂਚ ਦਾ ਮਾਮਲਾ ਹੈ, ਇਸ ਲਈ ਉਹ ਹੋਰ ਜਾਣਕਾਰੀ ਨਹੀਂ ਦੇ ਸਕਦੇ ।

Read More : ਸੀ. ਬੀ. ਆਈ. ਅਦਾਲਤ ਨੇ ਦਿੱਤਾ ਅਸ਼ਵਨੀ ਕੁਮਾਰ ਦੀ ਪਤਨੀ ਦਾ ਚਾਰ ਦਿਨ ਦਾ ਰਿਮਾਂਡ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *