ਸਿਧਾਰਥਨਗਰ, 24 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸਿਧਾਰਥਨਗਰ ਵਿਖੇ ਵਿਆਹ ਤੋਂ ਕੁੱਝ ਘੰਟਿਆਂ ਬਾਅਦ ਪਤੀ-ਪਤਨੀ ਦੀਆਂ ਲਾਸ਼ਾਂ ਬਰਾਮਦ (Bodies recovered) ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਸਿਧਾਰਥਨਗਰ (Siddharthnagar) ਦੇ ਕੋਤਵਾਲੀ ਥਾਣਾ ਖੇਤਰ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਮੰਗਲਵਾਰ ਸਵੇਰੇ ਜੋ ਨਵ-ਵਿਆਹੇ ਜੋੜੇ ਦੀਆਂ ਲਾਸ਼ਾਂ ਕਮਰੇ `ਚੋਂ ਮਿਲੀਆਂ ਹਨ ਵਿਚ ਮ੍ਰਿਤਕਾਂ ਦੀ ਪਛਾਣ ਪਤਨੀ ਅਨੀਤਾ ਚੌਹਾਨ (22) ਲਾਲ ਜੋੜੇ ‘ਚ ਫਰਸ਼ ‘ਤੇ ਪਈ ਸੀ, ਜਦਕਿ ਪਤੀ ਦੇਸ਼ਰਾਜ ਚੌਹਾਨ (24) ਦੀ ਲਾਸ਼ ਫਾਹੇ ‘ਤੇ ਲਟਕੀ ਮਿਲੀ ਦੇ ਤੌਰ ‘ਤੇ ਹੋਈ ਹੈ । ਪੁਲਸ ਪਹਿਲੀ ਨਜ਼ਰੇ ਪਤੀ ਵੱਲੋਂ ਪਤਨੀ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ (Suicide) ਕੀਤੇ ਜਾਣ ਦਾ ਖਦਸ਼ਾ ਪ੍ਰਗਟਾਅ ਰਹੀ ਹੈ ।
ਕੀ ਸਾਹਮਣੇ ਆਇਆ ਪੁਲਸ ਅਨੁਸਾਰ
ਉਕਤ ਵਾਪਰੇ ਘਟਨਾਕ੍ਰਮ ਸਬੰਧੀ ਪੁਲਸ ਅਨੁਸਾਰ ਸੋਮਵਾਰ ਨੂੰ ਦੋਵਾਂ ਨੇ ਬਾਂਸੀ ਦੇ ਟੇਕਧਰ ਬਾਬਾ ਮੰਦਰ ‘ਚ ਵਿਆਹ ਕੀਤਾ ਸੀ ਤੇ ਸ਼ਾਮ ਨੂੰ `ਬਹੁਭੋਜ`ਹੋਇਆ, ਜੋ ਰਾਤ ਲਗਭਗ 11 ਵਜੇ ਤੱਕ ਚੱਲਿਆ । ਇਸ ਤੋਂ ਬਾਅਦ ਦੋਵੇਂ ਕਮਰੇ ‘ਚ ਸੌਣ ਚਲੇ ਗਏ । ਮੰਗਲਵਾਰ ਸਵੇਰੇ ਲੱਗਭਗ 7 ਵਜੇ ਅਨੀਤਾ ਦੇ ਕਮਰੇ ‘ਚੋਂ ਬਾਹਰ ਨਾ ਆਉਣ ‘ਤੇ ਲਾੜੇ ਦੀ ਮਾਸੀ ਮੀਨਾਕਸ਼ੀ ਉਸ ਨੂੰ ਜਗਾਉਣ ਪਹੁੰਚੀ ਤਾਂ ਆਵਾਜ਼ ਦੇਣ ‘ਤੇ ਜਵਾਬ ਨਹੀਂ ਮਿਲਿਆ । ਦਰਵਾਜ਼ਾ ਖੁੱਲ੍ਹਣ ‘ਤੇ ਅੰਦਰ ਦੋਵਾਂ ਦੀਆਂ ਲਾਸ਼ਾਂ ਦੇਖ ਕੇ ਉਸ ਨੇ ਰੌਲਾ ਪਾਇਆ । ਪੁਲਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ । ਲਾਸ਼ਾਂ ਪੋਸਟਮਾਰਟਮ (Postmortem) ਲਈ ਭੇਜ ਦਿੱਤੀਆਂ ਗਈਆਂ ਹਨ ।
Read More : ਪਤੀ-ਪਤਨੀ ਵਲੋਂ ਇਕ ਦੂਸਰੇ ‘ਤੇ ਚਾਕੂ ਨਾਲ ਕੀਤੇ ਹਮਲੇ ਵਿਚ ਪਤਨੀ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
