ਗਾਜ਼ੀਆਬਾਦ, 19 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਗਾਜੀਆਬਾਦ ਦੇ ਇਕ ਹੋਟਲ ਦੇ ਕਮਰੇ ਵਿਚੋਂ ਮਹਿਲਾ ਹੈਡ ਕਾਂਸਟੇਬਲ ਦੀ ਲਾਸ਼ (Corpse) ਬਰਾਮਦ ਹੋਈ ਹੈ ।
ਕੌਣ ਹੈ ਇਹ ਮਹਿਲਾ ਕਾਂਸਟੇਬਲ
ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜਿਲੇ (Ghaziabad district) ਦੇ ਸਾਹਿਬਾਬਾਦ ਸਥਿਤ ਇਕ ਹੋਟਲ ਦੇ ਕਮਰੇ ਵਿਚੋਂ ਜੋ ਬੀਤੇ ਦਿਨੀਂ ਦਿੱਲੀ ਪੁਲਸ ਦੀ 30 ਸਾਲਾ ਮਹਿਲਾ ਹੈੱਡ ਕਾਂਸਟੇਬਲ (Female Head Constable) ਦੀ ਲਾਸ਼ ਫਾਹੇ ‘ਤੇ ਲਟਕਦੀ ਮਿਲੀ ਹੈ ਦੀ ਪਛਾਣ ਮਸੂਰੀ ਖੇਤਰ ਦੀ ਰਹਿਣ ਵਾਲੀ ਅਦਿਤੀ ਵਜੋਂ ਹੋਈ ਹੈ, ਜੋ ਦਿੱਲੀ ਦੇ ਉਸਮਾਨਪੁਰ ਥਾਣੇ ‘ਚ ਤਾਇਨਾਤ ਸੀ ।
ਕਮਰੇ ਵਿਚੋਂ ਕੋਈ ਪ੍ਰਤੀਕਿਰਿਆ ਨਾ ਮਿਲਣ ‘ਤੇ ਦਿੱਤੀ ਗਈ ਪੁਲਸ ਨੂੰ ਸੂਚਨਾ
ਪੁਲਸ ਅਨੁਸਾਰ ਅਦਿਤੀ 15 ਅਗਸਤ ਦੀ ਰਾਤ ਰਾਜੇਂਦਰ ਨਗਰ ਸੈਕਟਰ-5 ਸਥਿਤ ਹੋਟਲ ‘ਚ ਆ ਕੇ ਰੁਕੀ ਸੀ । ਅਗਲੇ ਦਿਨ ਐਤਵਾਰ ਕਾਫ਼ੀ ਦੇਰ ਤੱਕ ਕਮਰੇ ਦਾ ਦਰਵਾਜ਼ਾ ਨਾ ਖੁੱਲ੍ਹਣ ‘ਤੇ ਹੋਟਲ ਸਟਾਫ ਨੂੰ ਅਣਹੋਣੀ ਦਾ ਖਦਸ਼ਾ ਹੋਇਆ । ਆਵਾਜ਼ ਦੇਣ ‘ਤੇ ਵੀ ਅੰਦਰੋਂ ਕੋਈ ਪ੍ਰਤੀਕਿਰਿਆ ਨਾ ਮਿਲਣ ‘ਤੇ ਕਰਮਚਾਰੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ ।
Read More : ਨਹਿਰ ਵਿਚ ਛਾਲ ਮਾਰਨ ਵਾਲੇ ਤਿੰਨ ਵਿਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
