ਕੈਨੇਡਾ ਤੋਂ ਡਿਪੋੋਰਟ ਹੋ ਭਾਰਤ ਪਹੁੰਚਣ ‘ਤੇ ਮੁਲਜਮ ਦਿੱਲੀ ਵਿਖੇ ਗ੍ਰਿਫ਼ਤਾਰ

Accused arrested

ਨਵੀਂ ਦਿੱਲੀ, 15 ਸਤੰਬਰ 2026 : ਕੈਨੇਡਾ (Canada) ਤੋਂ ਡਿਪੋਰਟ ਹੋ ਕੇ ਭਾਰਤ ਪਹੁੰਚੇ ਇਕ ਮੁਲਜਮ ਨੂੰ ਨਵੀਂ ਦਿੱਲੀ ਹਵਾਈ ਅੱਡੇ ਵਿਖੇ ਏ. ਜੀ. ਟੀ. ਐਫ. ਵਲੋਂ ਅੱਜ ਗ੍ਰਿ਼ਫ਼ਤਾਰ (Arrested) ਕਰ ਲਿਆ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਜੋ ਅੱਜ ਪੰਜਾਬ ਪੁਲਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (Anti-Gangster Task Force) (ਏ. ਜੀ. ਟੀ. ਐਫ.) ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਮੰਨੇ ਜਾਂਦੇ ਵਿਅਕਤੀ ਨੂੰ ਕੈਨੇਡਾ ਤੋਂ ਡਿਪੋਰਟ (Deport) ਕੀਤੇ ਜਾਣ ਉਪਰੰਤ ਆਈ. ਜੀ. ਆਈ. ਹਵਾਈ ਅੱਡੇ (ਨਵੀਂ ਦਿੱਲੀ) ਤੋਂ ਹਿਰਾਸਤ ਵਿੱਚ ਲਿਆ ਹੈ ਦੀ ਪਛਾਣ ਕਰਮਵੀਰ ਸਿੰਘ ਦੇ ਤੌਰ ‘ਤੇ ਹੋਈ ਹੈ ।

ਕਿਸ ਮਾਮਲੇ ਵਿਚ ਲੋੜੀਂਦਾ ਹੈ ਨੌਜਵਾਨ

ਪ੍ਰਾਪਤ ਸੂਚਨਾ ਮੁਤਾਬਕ ਕਰਮਵੀਰ ਸਿੰਘ ਉਹ ਵਿਅਕਤੀ ਹੈ ਜਿਸ ਵਲੋਂ ਅਮਰੀਕਾ ਵਿੱਚ ਅਨਮੋਲ ਬਿਸ਼ਨੋਈ ਨੂੰ ਲੌਜਿਸਟਿਕ ਸਹਾਇਤਾ ਅਤੇ ਲੁਕਣ ਲਈ ਟਿਕਾਣਾ ਮੁਹੱਈਆ ਕਰਵਾਇਆ ਗਿਆ ਸੀ । ਏ. ਜੀ. ਟੀ. ਐਫ. ਦੇ ਦੱਸਣ ਮੁਤਾਬਕ ਕਰਮਵੀਰ ਸਿੰਘ ਪੁਲਸ ਸਟੇਸ਼ਨ ਸਟੇਟ ਕ੍ਰਾਈਮ, ਐਸ. ਏ. ਐਸ. ਨਗਰ ਵਿਖੇ ਆਈ. ਪੀ. ਸੀ., ਅਸਲਾ ਐਕਟ ਅਤੇ ਪਾਸਪੋਰਟ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਐਫ. ਆਈ. ਆਰ. (F. I. R.) ਵਿੱਚ ਲੋੜੀਂਦਾ ਸੀ । ਦੱਸਣਯੋਗ ਹੈ ਕਿ ਏ. ਜੀ. ਟੀ. ਐਫ. ਪੰਜਾਬ ਵਲੋਂ 3 ਸਤੰਬਰ 2026 ਨੂੰ ਉਸ ਵਿਰੁੱਧ `ਲੁੱਕ ਆਊਟ ਸਰਕੂਲਰ` ਜਾਰੀ ਕੀਤਾ ਗਿਆ ਸੀ ।

Read More : ਵਿਦੇਸ਼ਾਂ `ਚ ਲੁਕੇ ਗੈਂਗਸਟਰ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕਦੇ : ਮਾਨ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

One thought on “ਕੈਨੇਡਾ ਤੋਂ ਡਿਪੋੋਰਟ ਹੋ ਭਾਰਤ ਪਹੁੰਚਣ ‘ਤੇ ਮੁਲਜਮ ਦਿੱਲੀ ਵਿਖੇ ਗ੍ਰਿਫ਼ਤਾਰ

Leave a Reply

Your email address will not be published. Required fields are marked *