ਨਵੀਂ ਦਿੱਲੀ, 15 ਸਤੰਬਰ 2026 : ਵਿੱਤ ਮੰਤਰਾਲਾ (Ministry of Finance) ਨੇ ਦੱਸਿਆ ਕਿ ਭਾਰਤੀ ਡੀ. ਆਰ. ਆਈ. ਅਧਿਕਾਰੀਆਂ ਵਲੋਂ ਪਾਕਿਸਤਾਨ ਤੋਂ ਲਿਆਂਦਾ ਗਿਆ ਛੁਹਾਰਾ ਜ਼ਬਤ (Dried Seized) ਕੀਤਾ ਗਿਆ ਹੈ ।
ਕਿੰਨੇ ਟਨ ਛੁਹਾਰਾ ਕੀਤਾ ਗਿਆ ਹੈ ਜਬਤ
ਮਿਲੀ ਜਾਣਕਾਰੀ ਡੀ. ਆਰ. ਆਈ. ਅਧਿਕਾਰੀਆਂ (D. R. I. officials) ਵਲੋਂ ਜੋ ਬੀਤੇ ਦਿਨੀ ਪਾਕਿਸਤਾਨ ਤੋਂ ਭਾਰਤ ਲਿਆਂਦਾ ਗਿਆ ਛੁਹਾਰਾ ਜਬਤ ਕੀਤਾ ਗਿਆ ਹੈ ਦਾ ਵਜਨ 362 ਮੀਟਰਿਕ ਟਨ ਹੈ । ਦੱਸਣਯੋਗ ਹੈ ਕਿ ਅਜਿਹਾ ਕਰਕੇ ਗੁਆਂਢੀ ਦੇਸ਼ ਤੋਂ ਦਰਾਮਦ ‘ਤੇ ਭਾਰਤ ਦੀ ਰੋਕ ਤੋਂ ਬਚਣ ਦੀਆਂ ਕੋਸਿ਼ਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ । ਮੰਤਰਾਲਾ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੇ ਅਧਿਕਾਰੀਆਂ ਨੇ ਨਾਸਿਕ ਦੇ ਅੰਬਾਦ ਸਥਿਤ ‘ਕੰਟੇਨਰ ਫ੍ਰੇਟ ਸਟੇਸ਼ਨ`(ਸੀ. ਐੱਫ. ਐੱਸ.) ‘ਤੇ ਮੁੰਬਈ ਦੀ ਇਕ ਕੰਪਨੀ ਵੱਲੋਂ ਦਰਾਮਦ ਕੀਤੇ ਗਏ ਛੁਹਾਰੇ ਦੇ 13 ਕੰਟੇਨਰਾਂ ਦੀ ਪੜਤਾਲ ਕੀਤੀ ।
ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ
ਇਹ ਖੇਪ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਜੇਬੇਲ ਅਲੀ ਖੇਤਰ ਤੋਂ ਆਈ ਸੀ ਅਤੇ ਇਸ ਦੇ ਦਰਾਮਦ ਦਸਤਾਵੇਜ਼ਾਂ ‘ਚ ਯੂ. ਏ. ਈ. ਨੂੰ ਹੀ ਇਸ ਦਾ ਮੂਲ ਦੇਸ਼ ਦੱਸਿਆ ਗਿਆ ਸੀ । ਵਿੱਤ ਮੰਤਰਾਲਾ ਅਨੁਸਾਰ, ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਕਿ ਸਾਮਾਨ ਦੇ ਪਾਕਿਸਤਾਨ ‘ਚ ਬਣੇ ਹੋਣ ਦੀ ਗੱਲ ਲੁਕਾਉਣ ਦੀ ਕੋਸਿ਼ਸ਼ ਕੀਤੀ ਗਈ । ਛੁਹਾਰੇ ਨੂੰ ਸ਼ੁਰੂ ‘ਚ ਪਾਕਿਸਤਾਨ ਦੀ ਕਰਾਚੀ ਬੰਦਰਗਾਹ ਤੋਂ ਯੂ. ਏ. ਈ. ਦੇ ਜੇਬੇਲ ਅਲੀ ਬੰਦਰਗਾਹ ਤੱਕ ਇਕ ਜਹਾਜ਼ ਜ਼ਰੀਏ ਕੰਟੇਨਰਾਂ ‘ਚ ਭੇਜਿਆ ਗਿਆ ਸੀ ।
Read More : ਜ਼ਬਤ ਕੀਤੀਆਂ ਵਿਦੇਸ਼ੀ ਸਿਗਰਟ ਸਟਿਕਸ ਕਸਟਮ ਵਿਭਾਗ ਨੇ ਕੀਤੀਆਂ ਨਸ਼ਟ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
