ਹਰਿਆਣਾ, 26 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਵਿਖੇ ਦਿਨ ਦਿਹਾੜੇ ਇਕ ਬੂਟੀਨ ਮਾਲਕਣ ਦਾ ਗਲਾ ਵੱਢ ਕੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।
ਕੌਣ ਹੈ ਇਹ ਬੂਟੀਕ ਮਾਲਕਣ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਪੰਚਕੂਲਾ (Panchkula) ਵਿਖੇ ਜੋ ਇਕ ਬੂਟੀਕ ਮਾਲਕਣ ਦਾ ਹੀ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਰਿਤੂ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਘਟਨਾ ਸਬੰਧੀ ਜਦੋਂ ਇਕ ਤਰਖਾਣ ਨੂੰ ਪਤਾ ਲੱਗਿਆ ਤਾਂ ਉਹ ਖੂਨ ਨਾਲ ਲਥਪਥ ਮਹਿਲਾ ਨੂੰ ਆਪਣੇ ਸਾਈਕਲ ‘ਤੇ ਹੀ ਇਲਾਜ ਲਈ ਹਸਪਤਾਲ ਲੈ ਗਿਆ, ਜਿਥੇ ਡਾਕਟਰਾਂ ਵਲੋਂ ਮਹਿਲਾ ਦਾ ਇਲਾਜ ਕੀਤਾ ਗਿਆ ਪਰ ਉਹ ਫਿਰ ਵੀ ਬਚ ਨਹੀਂ ਸਕੀ ।
ਕਤਲ ਤੋਂ ਪਹਿਲਾਂ ਔਰਤ ਕੀ ਲਿਖ ਰਹੀ ਸੀ
ਪੁਲਸ ਅਨੁਸਾਰ ਔਰਤ ਵਲੋਂ ਕਤਲ ਤੋਂ ਪਹਿਲਾਂ ਇਕ ਡਾਇਰੀ ਲਿਖੀ ਜਾ ਰਹੀ ਸੀ, ਜਿਸ ਵਿਚ ਲਿਖਿਆ ਜਾ ਰਿਹਾਸੀ ਕਿ ਮੇਰਾ ਕਾਤਲ ਮੇਰਾ ਪਤੀ ਹੈ ਤੇ ਮੇਰੀ ਮਦਦ ਕੀਤੀ ਜਾਵੇ ਆਦਿ ਗੱਲਾਂ ਸ਼ਾਮਲ ਹਨ । ਪੁਲਸ ਵਲੋਂ ਕੀਤੀ ਗਈ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਮਹਿਲਾ ਆਪਣੀਆਂ ਦੋ ਧੀਆਂ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ ਅਤੇ ਬੂਟੀਕ ਚਲਾਉਣ ਤੋਂ ਇਲਾਵਾ ਉਹ ਕੁੜੀਆਂ ਨੂੰ ਸਿਲਾਈ ਵੀ ਸਿਖਾਉਂਦੀ ਸੀ । ਪੁਲਸ ਨੇ ਕੇਸ ਦਰਜ (Case registered) ਕਰਕੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
Read More : ਬੱਸ ਕੰਡਕਟਰ ਦੇ ਕਤਲ ਮਾਮਲੇ ਵਿਚ ਅਣਪਛਾਤੇ ਹਮਲਾਵਰਾਂ ਵਿਰੁੱਧ ਕੇਸ ਦਰਜ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
